ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਬੀ ਜਿਊੜੇ ਦੀ ਕਬਰ ਪੁਟ ਦੇਵੀਏ। ਇਹ ਅਪਣੇ ਪਿਆਰੇ ਦੀ ਭਾਲ ਵਿਚ ਪੂਰੀ ਹੋ ਗਈ ਏ।" ਪੁਨੂੰ ਨੇ ਪਰਤ ਕੇ ਵੇਖਿਆ ਇਕ ਅਯਾਲੀ ਕਬਰ ਪੁੱਟਦਾ ਪਿਆ ਸੀ।

ਪੁਨੂੰ ਦਾ ਦਿਲ ਧੜਕਿਆ। ਉਹ ਨੇ ਡਾਚੀ ਖਲ੍ਹਿਆਰ ਲਈ ਤੇ ਉਸ ਦੇ ਪਾਸ ਜਾਕੇ ਬੋਲਿਆ, 'ਕਿੱਥੇ ਹੈ ਉਹ ਸਿਦਕਣ ਮੁਟਿਆਰ?"

ਅਯਾਲੀ ਨੂੰ ਨੂੰ ਦੱਰਖਤਾਂ ਦੇ ਇਕ ਝੰਡ ਕੋਲ ਲੈ ਗਿਆ। ਅਯਾਲੀ ਨੇ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ, ਪੁਨੂੰ ਦੇ ਹੋਸ਼ ਉਡ ਆਏ। ਸੱਸੀ! ਪੁਨੂੰ ਨੇ ਧਾ ਮਾਰੀ ਤੇ ਉਹਦੇ ਤੇ ਉਲਰ ਪਿਆ। ਪੁਨੂੰ ਵਿਰਲਾਪ ਕਰ ਰਿਹਾ ਸੀ ਤੇ ਉਹ ਦੇ ਕੋਸੇ ਹੰਝੂ ਕੁਮਲਾਏ ਚਿਹਰੇ ਨੂੰ ਧੋ ਰਹੇ ਸਨ। "ਸੱਸੀਏ ਵੇਖ ਤੇਰਾ ਪੁਨੂੰ ਤੇਰੇ ਕੋਲ ਆ ਗਿਆ ਏ! ਸੱਸੀਏ! ਬੋਲ ਤਾਂ ਸਹੀ ਤੇ ਪੁਨੂੰ ..... ਸੱਸੀਏ ..... ਹਾਏ ਸੱਸੀਏ ..... " ਪੁਨੂੰ ਨੂੰ ਮੁੜਕੇ ਸਾਹ ਨਾ ਆਇਆ।

ਅਯਾਲੀ ਦੀਆਂ ਅੱਖੀਆਂ ਵਿਚੋਂ ਹੰਝੂਆਂ ਦੇ ਦਰਿਆ ਵਗ ਟੁਰੇ। ਉਹਦੇ ਵੇਖਦੇ ਵੇਖਦੇ ਦੋ ਜਿੰਦਾਂ ਇਕ ਦੂਜੇ ਲਈ ਕੁਰਬਾਨ ਹੋ ਗਈਆਂ।

ਅਯਾਲੀ ਨੇ ਤਾਂ ਅਪਣੀ ਸਹਾਇਤਾ ਲਈ ਰਾਹੀ ਨੂੰ ਬੁਲਾਇਆ ਸੀ, ਪਰੰਤੂ ਹੁਣ ਉਹ ਦੇ ਸਾਹਮਣੇ ਇਕ ਦੀ ਥਾਂ ਦੋ ਲੱਥਾਂ ਪਈਆਂ ਸਨ। ਖੋਰੇ ਕੋਈ ਹੋਰ ਉਸ ਦੀ ਮਦਦ ਲਈ ਆਵੇ।

ਅਯਾਲੀ ਨੇ ਕੱਲਿਆਂ ਕਬਰ ਖੋਦੀ। ਦੋਨੋਂ ਉਸ ਵਿਚ ਦਫਨਾ ਦਿੱਤੇ ਤੇ ਉਹ ਦੇ ਜੀਵਨ ਨੇ ਅਜੇਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ ਉੱਤੇ ਫਕੀਰ ਬਣਕੇ ਬੈਠ ਗਿਆ।

40