ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਭਜ ਵੜਿਆ ਵਿਚ ਬਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।

ਸੱਸੀ ਅੱਗੋਂ ਆਉਂਦੇ ਰਾਹੀਆਂ ਪਾਸੋਂ ਅਪਣੇ ਪੁਨੂੰ ਦਾ ਪਤਾ ਪੁਛਦੀ ਪਰੰਤੂ ਸਾਰੇ ਨਾਂਹ ਵਿਚ ਸਿਰ ਹਲਾ ਦੇਦੇ। ਉਹ ਨੇ ਥਲ ਅੱਗੇ ਵੀ ਵਾਸਤੇ ਪਾਏ:-

ਦਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁਨੂੰ ਦੀ ਡਾਚੀ ਕਾਲੀ
ਜਿੱਥੇ ਮੇਰਾ ਪੁਨੂੰ ਮਿਲੇ
ਉਹ ਧਰਤ ਨਸੀਬਾਂ ਵਾਲੀ।

ਕੋਹਾਂ ਦੇ ਕੋਹ ਸੱਸੀ ਭੁਜਦੇ ਥਲਾਂ ਤੇ ਡਾਚੀ ਦਾ ਖੁਰਾ ਲਭਦੀ ਰਹੀ। ਅੰਤ ਮਾਰੂ ਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋਕੇ ਡਿਗ ਪਈ ਤੇ ਪੁਨੂੰ ਪੁਨੂੰ ਕੂਕਦੀ ਨੇ ਪਰਾਣ ਤਿਆਗ ਦਿੱਤੇ।

-੪-

ਦੂਜੇ ਬੰਨੇ, ਪੁਨੂੰ ਨੂੰ ਹੋਸ਼ ਪਰਤੀ, ਉਹ ਦੀ ਜਿੰਦ-ਸੱਸੀ-ਉਹਦੇ ਪਾਸ ਨਹੀਂ ਸੀ, ਨਾਹੀਂ ਕਿਧਰੇ ਭੰਬੋਰ ਸ਼ਹਿਰ ਸੀ--ਚਾਰੇ ਬੰਨੇ ਮਾਰੂ ਰੇਤ ਥਲ ਨਜ਼ਰੀਂ ਆ ਰਿਹਾ ਸੀ। ਉਸ ਵਾਪਸ ਪਰਤਣ ਦੀ ਜ਼ਿਦ ਕੀਤੀ। ਉਹ ਦੇ ਭਰਾਵਾਂ ਉਹ ਨੂੰ ਲਖ ਸਮਝਾਇਆ। ਉਹ ਉਨੀ ਰਾਹੀਂ ਅਪਣੀ ਡਾਚੀ ਸਮੇਤ ਮੁੜ ਪਿਆ! ਸੱਸੀ ਦਾ ਪਿਆਰਾ ਮੁਖੜਾ ਉਹ ਨੂੰ ਨਜ਼ਰੀਂ ਆਂਦਾ ਪਿਆ ਸੀ।

ਡਾਚੀ ਤੇਜ਼ ਤੇਜ਼ ਕਦਮੀਂ ਭੰਬੋਰ ਸ਼ਹਿਰ ਵਲ ਨਸੀ ਆ ਰਹੀ ਸੀ। ਰਾਹ ਵਿਚ ਪੁਨੂੰ ਨੂੰ ਵਾਜ ਪਈ:

"ਡਾਚੀ ਵਾਲਿਆ, ਇਕ ਪਲ ਰੁਕ ਜਾਵੀਂ! ਆ ਆਪਾਂ ਰਲਕੇ ਇਕ

39