ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਜ਼ਤ ਬੇਗ ਮੂੰਹ ਝਾਖਰੇ ਹੀ ਮੱਝਾਂ ਖੋਹਲਦਾ, ਅਪਣੇ ਚਰਵਾਹੇ ਸਾਥੀਆਂ ਸਮੇਤ ਝਨਾ ਦੇ ਬੇਲੇ ਵਿਚ ਪੁਜ ਜਾਂਦਾ। ਇਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸਦਦੇ ਸਨ। ਕੋਈ ਡੇਢ ਵਰ੍ਹਾ ਇਸੇ ਪਰਕਾਰ ਲੰਘ ਗਿਆ। ਸੋਹਣੀ ਦੀ ਰਾਂਗਲੀ ਨੁਹਾਰ ਮਹੀਂਵਾਲ ਲਈ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਿਹਾ ਸੀ। ਉਹ ਕਈ ਵਾਰ ਕਲਪਣਾ ਵਿਚ ਹੀ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ, ਰੁਸਦਾ, ਹਸਦਾ ਅਤੇ ਮਨਮਨਾਈ ਕਰਦਾ। ਪਰੰਤੂ ਸੋਹਣੀ ਅਜੇ ਉਹਦੇ ਪਾਸੋਂ ਬਹੁਤ ਦੂਰ ਸੀ, ਅਸਮਾਨੀ ਤਾਰਿਆਂ ਨਾਲੋਂ ਵੀ ਦੂਰ ਸੋਹਣੀ ਤਾਂ ਉਹਦੇ ਲਈ ਲਾਜਵੇਤੀ ਦਾ ਬੂਟਾ ਸੀ, ਜਿਹੜਾ ਹਥ ਲਾਇਆਂ ਕੁਮਲਾ ਜਾਂਦਾ ਏ।

ਇਕ ਦਿਨ ਸੋਹਣੀ ਬੇਲੇ ਵਿਚ ਮਹੀਂਵਾਲ ਲਈ ਭੱਤਾ ਲੈਕੇ ਆ ਗਈ। ਉਹਦਾ ਚੋ ਚੋ ਪੋਂਦਾ ਰੂਪ ਮਹੀਂਵਾਲ ਨੂੰ ਤੜਪਾ ਗਿਆ। ਉਸ ਅਪਣਾ ਦਿਲ ਸੋਹਣੀ ਅੱਗੇ ਫੋਲ ਸੁਟਿਆ।

ਫਰਮਾ:ਫਾਪ"ਸੋਹਣੀਏ, ਮੈਂ ਤੇਰੇ ਲਈ ਅਪਣੇ ਮਾਂ ਬਾਪ ਅਤੇ ਅਪਣਾ ਪਿਆਰਾ ਦੇਸ਼ ਛਡ ਦਿਤੈ! ਪਰ ਤੂੰ ਏਂ ਜੀਹਨੇ ਅਜ ਤਕ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾਂ। ਕੁਝ ਰਹਿਮ ਕਰ ਸੋਹਣੀਏਂ। ਕੁਝ ਤਰਸ ਕਰ ਹੁਸਨ ਪਰੀਏ।"

ਸੋਹਣੀ ਦੇ ਹੁਸ਼ਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਂਵਾਲ ਨੂੰ ਅਪਣੇ ਕਲਾਵੇ ਵਿਚ ਲੈ ਲਿਆ ਤੇ ਅਪਣੀ ਮਹੁੱਬਤ ਇਸ਼ਕ ਦੀ ਦਹਿਲੀਜੇ ਚੜ੍ਹਾ ਦਿੱਤੀ।

"ਸੋਹਣੀਏ ਦੁਨੀਆਂ ਦੀ ਸਾਰੀ ਦੌਲਤ ਅਜ ਮੇਰੀ ਝੋਲੀ ਵਿਚ ਏ! ਮੇਰੇ ਨਾਲੋ ਅਮੀਰ ਹੁਣ ਇਸ ਦੁਨੀਆਂ ਵਿੱਚ ਦੂਜਾ ਨਹੀਂ। ਮਹੀਂਵਾਲ ਨੇ ਸੋਹਣੀ ਨੂੰ ਅਪਣੀ ਛਾਤੀ ਨਾਲ ਘੁਟ ਲਿਆ ਤੇ ਉਹਦੀਆਂ ਗੁਲਾਬੀ ਗੱਲਾਂ ਤੇ ਉਨਾਬੀ ਬੁੱਲੀਆਂ ਤੇ ਚੁਮਣਾ ਦਾ ਮੀਂਹ ਵਰਸਾ ਦਿੱਤਾ।

48