ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਮੁਸ਼ਕਲ ਨਾਲ ਝਨਾਂ ਦੇ ਅਧ ਵਿਚਕਾਰ ਪੁਜਿਆਂ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿਚ ਅਪਣੇ ਤੋਂ ਚੰਦ ਕਦਮਾਂ ਦੀ ਦੂਰੀ ਤੇ ਰੂੜੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰਾਂ ਦੇ ਹੱਥ ਮਾਰੇ ਤੇ ਬੇਸੁਰਤ ਸੋਹਣੀ ਫੜੀ ਲਈ ਅਤੇ ਅਪਣੇ ਕਲਾਵੇ ਵਿਚ ਲੈਕੇ ਕੰਢੇ ਵਲ ਨੂੰ ਵਧਣ ਲੱਗਾ। ਦਰਿਆ ਅਜੇ ਪੂਰਾ ਚੜ੍ਹਿਆ ਹੋਇਆ ਸੀ। ਉਹਦੀ ਕੋਈ ਪੇਸ਼ ਨਾ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ। ਉਸ ਬੜੀ ਕੋਸ਼ਸ਼ ਕੀਤੀ ਪਰੰਤੂ ਉਹਦਾ ਸਾਹ ਅਧ ਵਿਚਕਾਰ ਟੁਟ ਗਿਆ। ਪਾਣੀ ਦੀ ਇਕ ਕਹਿਰਾਂ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ।

ਮਹੀਂਵਾਲ ਦੀ ਝੁਗੀ ਵਿਚ ਟਿਮਟਮਾਂਦਾਂਦੀਵਾਂ ਚਰੋਕਣਾ ਬੁਝ ਚੁਕਾ ਸੀ।

53