ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਬਾਂ ਮੈਂ ਸਭ ਕੁਝ ਸੋਚਕੇ ਹੀ ਆਇਆ ਹਾਂ। ਤੂੰ ਤਾਂ ਮੇਰੀ ਜ਼ਿੰਦਗੀ ਏ, ਤੈਨੂੰ ਲੈਣ ਹੀ ਆਇਆ ਹਾਂ। ਉਹ ਕਿਹੜਾ ਸੂਰਮਾ ਹੈ ਜਿਹੜਾ ਹੁਣ ਤੈਨੂੰ ਮੇਰੇ ਪਾਸੋਂ ਖੋਹ ਲਵੇਗਾ।

ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।

"ਚਲ ਸਾਹਿਬਾਂ ਤੈਨੂੰ ਦਾਨਾਬਾਦ ਲੈ ਚੱਲਾਂ, ਤਿਆਰ ਏ ਨਾ ਮੇਰੇ ਨਾਲ ਹੁਣੇ ਟੁਰਨ ਲਈ?" ਮਿਰਜ਼ਾ ਪ੍ਰਸ਼ਨ ਸੂਚਕ ਨਿਗਾਹਾਂ ਨਾਲ ਸਾਹਿਬਾਂ ਦੇ ਕੁਮਲਾਏ ਮੁਖੜੇ ਵਲ ਤੱਕਣ ਲੱਗਾ।

ਇਕ ਪਲ ਸੋਚ ਕੇ ਸਾਹਿਬਾਂ ਬੋਲੀ, "ਮਿਰਜਿਆ ਇਹ ਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ।"

ਤੇ ਮਿਰਜ਼ਾ ਨੂੰ ਬੱਕੀ ਤੇ ਚੜ੍ਹਿਆ ਦਾਬਾਦ ਨੂੰ ਨਸ ਟੁਰਿਆ।

ਕਾਜ਼ੀ ਹੋਰੀਂ ਨਕਾਹ ਪੜ੍ਹਾਣ ਲਈ ਪੁੱਜ ਗਏ। ਖੀਵੇ ਹੋਰਾਂ, ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਖਾਈ ਨਾ ਦਿੱਤੀ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗ ਪਈਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ ਕਰਨ ਲੱਗਾ। "ਖੋਰੇ ਕਿਸੇ ਖੂਹ ਖਾਤੇ ਵਿਚ ਹੀ ਡੁਬ ਮੋਈ ਹੋਵੇ" ਕੋਈ ਆਖਦਾ। ਕਿਸੇ ਆਖਿਆ, “ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਧਾਲ ਕੇ ਲੈ ਗਿਆ ਹੋਵੇ।"

ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੂਮਰਾ ਤੈਸ਼ ਵਿਚ ਆ ਗਏ। ਉਹ ਦੋ ਵਾਹਰਾਂ ਬਣਾਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਂਠਾ ਦੀ ਧੂੜ ਇਕ ਤੂਫਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ। ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨ ਬਾਦ ਦੇ ਨੇੜੇ ਪੁਜ ਗਈ ।ਰਾਤ ਦਾ ਦੇਣੀਦਾ, ਸਫਰ ਦਾ ਥਕੇਵਾਂ ਬੱਕੀ ਤੇ ਭਾਰੂ ਹੋ ਗਿਆ। ਉਹ ਨਹੁੰ ਲੈਣ ਲੱਗੀ।

"ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁੱਕੇ ਆਂ, ਉਸ ਜੰਡ ਥੱਲੇ ਇਕ ਪਲ ਸਸਤਾ ਲਈਏ। ਮਿਰਜ਼ੇ ਨੇ 'ਬੱਕੀ ਜੰਡ ਨਾਲ ਬੰਨ੍ਹ ਦਿੱਤੀ ਤੇ ਆਪ ਸਾਹਿਬਾਂ ਦੇ ਪਟ ਦਾ ਸਰਹਾਣਾ ਲਾਕੇ ਸੌਂ ਗਿਆ।

ਸਾਹਿਬਾਂ ਨੇ ਕਈ ਵਾਰੀ ਤੁਹ ਨੂੰ ਜਗਾਇਆ ਪਰ ਮਿਰਜ਼ਾ ਘੂਕ ਸੁੱਤਾ ਰਿਹਾ।

ਘੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਵੇਖਿਆ

62