ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਤਾਪੀ ਵੀ ਆਈ ਮੇਲੇ
ਕੁੜੀਆਂ ਸਾਥ ਰਲਾਕੇ
ਇਕੋ ਰੰਗ ਪੁਸ਼ਾਕਾਂ ਪਾਈਆਂ
ਹਾਰ ਸ਼ਿੰਗਾਰ ਲਗਾਕੇ
ਪਰੀਆਂ ਵਰਗੇ ਰੂਪ ਜਿਨ੍ਹਾਂ ਦੇ
ਮੈਂ ਕੀ ਕਹਾਂ ਸੁਣਾਕੇ
ਤੁਰਨ ਸੱਭੋ ਰੰਗਰੂਟਾਂ ਵਾਂਗੂੰ
ਹਿੱਕ ਨੂੰ ਤਹਾਂ ਚੜ੍ਹਾਕੇ
ਤਿੱਖੇ ਨੈਣ ਕਟਾਰਾਂ ਵਰਗੇ
ਜਾਣ ਕਲੇਜਾ ਘਾਕੇ
ਆਸ਼ਕ ਲੋਕਾਂ ਨੂੰ
ਮਾਰ ਦੇਣ ਤੜਫਾਕੇ।