ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ ਪਰਤਾਪੀ ਮਾਲਵੇ ਦੀ ਪ੍ਰਸਿਧ ਪ੍ਰੀਤ ਕਥਾ ਹੈ। ਇਹ ਕਥਾ ੧੮੯੪-੯੫ ਈਸਵੀ ਦੇ ਲਗ ਭਗ ਵਾਪਰਦੀ ਹੈ। ਇਸ ਪ੍ਰੀਤ ਕਥਾ ਨੂੰ ਈਸ਼ਰ ਸਿੰਘ, ਗੁਰਦਿਤ ਸਿੰਘ, ਛੱਜੂ ਸਿੰਘ, ਗੁਰਦਿਆਲ ਸਿੰਘ ਅਤੇ ਗੋਕਲ ਚੰਦ ਆਦਿ ਕਈ ਇਕ ਕਿੱਸਾ ਕਾਰਾਂ ਨੇ ਉਲੀਕਿਆ ਹੈ। ਗੋਕਲ ਚੰਦ ਅਤੇ ਗੁਰਦਿਤ ਸਿੰਘ ਦੇ ਕਿੱਸੇ ਵਧੇਰੇ ਮਸ਼ਹੂਰ ਹਨ, ਪਰ ਅਫਸੋਸ ਇਸ ਗਲ ਦਾ ਹੈ ਕਿ ਸਵਾਏ ਛੱਜੂ ਸਿੰਘ ਦੇ ਕਿੱਸੇ ਦੇ ਮਾਰਕੀਟ ਵਿਚ ਕੋਈ ਹੋਰ ਕਿੱਸਾ ਨਹੀਂ ਮਿਲ ਰਿਹਾ। ਇਨ੍ਹਾਂ ਕਿੱਸਿਆਂ ਤੋਂ ਉਪਰੰਤ ਕਾਕਾ ਪਰਤਾਪੀ ਬਾਰੇ ਕਈ ਲੋਕ ਗੀਤ ਵੀ ਮਿਲਦੇ ਹਨ।

ਮੇਰੇ ਆਪਣੇ ਪਿੰਡ(ਮਾਦਪੁਰ ਜ਼ਿਲਾ ਲੁਧਿਆਣਾ) ਤੋਂ ਇਕ ਮੀਲ ਦੱਖਣ ਵਲ ਰਿਆਸਤ ਪਟਿਆਲਾ(ਹੁਣ ਪੰਜਾਬ) ਦਾ ਲੋਪੋ ਨਾਮੀ ਪਿੰਡ ਹੈ। ਇਥੇ ਫੱਗਣ ਦੇ ਮਹੀਨੇ ਮਹਿਮਾ ਸ਼ਾਹ ਫਕੀਰ ਦੀ ਸਮਾਧ ਤੇ ਬੜਾ ਭਾਰੀ ਮੇਲਾ ਲੱਗਦਾ ਹੈ। ਲੋਕੀ ਦੂਰੋਂ ਦੂਰੋਂ ਇਹ ਮੇਲਾ ਤੱਕਣ ਲਈ ਆਉਂਦੇ ਹਨ। ਇਸ ਪ੍ਰੀਤ ਕਥਾ ਦਾ ਨਾਇਕਾ ਪਰਤਾਪੀ ਵੀ ਇਸੇ ਪਿੰਡ ਦੀ ਜੰਮਪਲ ਹੈ:-

ਲੋਪੋਂ ਪਿੰਡ ਮਸ਼ਹੂਰ ਜਗਤ ਮੈਂ
ਉਸਦਾ ਸੁਣੋ ਹਵਾਲਾ।
ਓਸ ਨਗਰ ਵਿਚ ਵਸਦਾ ਵੀਰੋ
ਇਕ ਸੁਨਿਆਰ ਗੁਪਾਲਾ।

67