ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਪ੍ਰਤਾਪੀ ਲੜਕੀ ਉਸਦੀ
ਸੂਰਤ ਕਰੇ ਉਜਾਲਾ।
ਰੇਬ ਪਜਾਮਾ ਪਾਕੇ ਰੱਖਦੀ
ਵਿਚ ਰੇਸ਼ਮੀ ਨਾਲਾ।
ਅੱਖ ਪਰਤਾਪੀ ਦੀ-
ਹੈ ਮਰਦਾਂ ਦਾ ਗਾਲਾ।
(ਛੱਜੂ ਸਿੰਘ)

ਗੋਕਲ ਚੰਦ ਅਤੇ ਛੱਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੁਢ ਇਸੇ ਮੇਲੇ ਤੋਂ ਬਝਦਾ ਹੈ। ਪਰਾਤਪੀ ਸੁਨਿਆਰੀ ਲੋੜਾਂ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਨੂੰ ਨਾਲ ਲੈ ਮੇਲਾ ਵੇਖਣ ਆਉਂਦੀ ਹੈ:-

ਪ੍ਰਤਾਪੀ ਵੀ ਆਈ ਮੇਲੇ ਕੁੜੀਆਂ ਸਾਥ ਰਲਾਕੇ ਇੱਕੋ ਰੰਗ ਪੁਸ਼ਾਕਾਂ ਪਾਈਆਂ ਹਾਰ ਸ਼ਿੰਗਾਰ ਲਗਾਕੇ ਪਰੀਆਂ ਵਰਗੇ ਰੂਪ ਜਿਨ੍ਹਾਂ ਦੇ ਮੈਂ ਕੀ ਕਹਾਂ ਸੁਣਾਕੇ ਤੁਰਨ ਸੱਭੇ ਰੰਗਰੂਟਾਂ ਵਾਂਗੂ ਹਿੱਕ ਨੂੰ ਤਹਾਂ ਚੜ੍ਹਾਕੇ ਤਿਖੇ ਨੇਣ ਕਟਾਰਾਂ ਵਰਗੇ ਜਾਣ ਕਲੇਜਾ ਘਾਕੇ। ਆਸ਼ਕ ਲੋਕਾਂ ਨੂੰ ਮਾਰ ਦੇਣ ਤੜਫਾ ਕੇ।

ਆਸ਼ਕਾਂ ਦੀਆਂ ਹਿੱਕਾਂ ਲੂੰਹਦੀ ਇਹ ਟੋਲੀ ਮੇਲੇ ਵਿਚ ਫੇਰਾ ਮਾਰਦੀ ਹੈ। ਮੇਲਾ ਨਸ਼ਿਆ ਜਾਂਦਾ ਹੈ। ਜ਼ਿਲਾ ਲੁਧਿਆਣੇ ਦੇ ਇਕ ਪਿੰਡ ਰੁਪਾਲੋਂ ਜਿਹੜਾ

68