ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਪੋਂ ਤੋਂ ਇਕ ਮੀਲ ਦੀ ਦੂਰੀ ਤੇ ਹੈ-ਦੇ ਜ਼ੈਲਦਾਰ ਕਾਹਨ ਸਿੰਘ ਦਾ ਛੈਲ ਛਬੀਲਾ ਗਭਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ। ਪਰਤਾਪੀ ਦੇ ਮਧ ਭਰੇ ਨੈਣ ਉਸ ਨੂੰ ਘਾਇਲ ਕਰ ਦਿੰਦੇ ਹਨ-

ਮੇਲੇ ਦੇ ਵਿਚ ਬੜੀਆਂ ਜਾਕੇ
ਦੇਖੇ ਖਲਕਤ ਸਾਰੀ
ਕਾਕੇ ਦਾ ਵੀ ਆਇਆ ਟੋਲਾ
ਨਜ਼ਰ ਪਈ ਸੁਨਿਆਰੀ
ਆਸ਼ਕ ਤੀਰ ਲੱਗੇ ਵਿਚ ਸੀਨੇ
ਜ਼ਖਮ ਹੋ ਗਿਆ ਕਾਰੀ
ਕਹਿੰਦਾ ਮੈਂ ਨਹੀਂ ਬਚਦਾ ਵੀਰੋ
ਘੈਲ ਬਣਾਗੀ ਨਾਰੀ
ਗੋਲੀ ਨੈਣਾਂ ਦੀ-
ਭਰ ਹਿਰਦੇ ਵਿਚ ਮਾਰੀ।

ਸ਼ਿਕਾਰ ਨੇ ਤਾਂ ਜ਼ਖਮੀ ਹੋਣਾ ਹੀ ਸੀ, ਸ਼ਕਾਰੀ ਆਪ ਤੜਪ ਉਠਦਾ ਹੈ:

ਦੇਖ ਕਾਕੇ ਨੂੰ ਸੁਨਿਆਰੀ,
ਮੋਮ ਹੋ ਗਈ ਵਿਚਾਰੀ,
ਜਿੰਦ ਜਾਮਦੀ ਨਵਾਰੀ,
ਅੱਖਾਂ ਰਹਿ ਗਈਆਂ ਅੱਡੀਆਂ।
ਸਦਕੇ ਅੱਲਗ
ਕਿਹਾ ਨਾਲ ਸੀਨੇ 'ਲੱਗ
ਮੈਨੂੰ ਚਲਿਆਂ ਤੂੰ ਠੱਗ
ਜਗ ਜਿਊਂਦੀ ਨਾ ਛੱਡੀਆਂ।
ਮੈਨੂੰ ਰੱਖਲੈ ਮਸ਼ੂਕ
ਦਿੱਤਾ ਤਤੜੀ ਨੂੰ ਫੂਕ

69