ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਮਾਰਕੇ ਬੰਦੂਕ
ਸਾਗਾਂ ਨੇਤਰਾਂ ਨੇ ਗੱਡੀਆਂ।
(ਗੋਕਲ ਚੰਦ)

ਗੁਰਦਿਤ ਸਿੰਘ ਕਾਕੇ ਤੇ ਪ੍ਰਤਾਪੀ ਦਾ ਮੇਲ ਤੀਆਂ ਦੇ ਦਿਨਾਂ ਵਿਚ ਕਰਾਵਾਉਂਦਾ ਹੈ। ਉਮ ਦੇ ਕਬਨ ਅਨੁਸਾਰ ਲੋਪੋਂ ਦੀਆਂ ਮੁਟਿਆਰਾਂ ਪਿੰਡਾਂ ਬਾਹਰ ਢੱਕੀ ਵਿਚ ਤੀਆਂ ਪਾ ਰਹੀਆਂ ਸਨ। ਕਾਕਾ ਸ਼ਿਕਾਰ ਖੇਡਦਾ ਖੇਡਦਾ ਇਧਰ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ:-

ਦੂਰੋਂ ਅਸਵਾਰ ਆਉਂਦਾ ਦੇਖਿਆ ਜਾਂ ਔਰਤਾਂ ਨੇ,
ਆਣ ਕੇ ਸ਼ਤਾਬੀ ਰਾਹ ਸਾਰੀਆਂ ਨੇ ਰੋਕਿਆ।
ਕਿਥੇ ਤੇਰੇ ਘਰ ਦੱਸੀਂ ਚੀਨੀ ਘੋੜੀ ਵਾਲਿਆ ਵੇ,
ਬੋਲੀ ਤੂੰ ਜ਼ਬਾਨੋਂ ਇਕ ਬਾਰ ਤੇਲੋਕਿਆ।

ਹਾਸਿਆਂ ਤੇ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਤ ਲਿਆ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ ਸੁਆਦ ਹੋ ਠਿਆ। ਗੁਜ਼ਰ ਦਲੇਲ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ। ਉਸ ਮਸੀਂ ਟਿਆਰਾਂ ਪਾਸੋਂ ਉਹਦਾ ਖਿਹੜਾ ਛੁਡਾਇਆ।

ਮਹਿੰਦੀ ਰੱਤੇ ਹੱਥ ਫੇਰ, ਹਰਕਤ ਵਿਚ ਆਏ। ਗਿੱਧਾ ਮੱਚ ਉਠਿਆ, ਸਾਰੇ ਵਾਯੂਮੰਡਲ ਵਿੱਚ ਲੋਕ-ਗੀਤਾਂ ਦੀ ਮਾਖਿਓ ਮਿਠੀ ਗੰਧੀ ਖਿਲਰ ਪਈ। ਹਵਾ ਮਸਤ ਹੋ ਗਈ, ਇਸ਼ਕ ਫੁਹਾਰਾਂ ਵਹਿ ਤੁਰੀਆਂ। ਭੋਲੀ ਬੋਲੀ ਪਾਈ:-

ਦਿਲ ਵਿਚ ਕਾਕਾ ਸੋਚਾਂ ਸੋਚਦਾ
ਜੇ ਮਛਲੀ ਬਣ ਜਾਵਾਂ
ਰਸ ਚੂਸ਼ਾਂ ਲਾਲ ਬੁਲ੍ਹੀਆ ਦਾ

ਮਛਲੀ-ਨਕੇ ਦਾ ਗਹਿਣ

70