ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣਾ ਜ਼ੈਨੀ, ਸੋਹਣੀ ਦੇ ਦੇਸ਼ ਗੁਜਰਾਤ ਦੀ ਇਕ ਹੋਰ ਪ੍ਰੀਤ ਕਹਾਣੀ ਹੈ। ਸੋਹਣੀ ਆਪਣੇ ਪ੍ਰੇਮੀ ਮਹੀਂਵਾਲ ਲਈ ਕੱਚੇ ਘੜੇ ਉੱਤੇ ਝਨਾਂ ਦੀਆਂ ਖੂਨੀ ਲਹਿਰਾਂ ਵਿਚ ਠਲ਼ ਪਈ ਸੀ, ਏਧਰ ਸੋਹਣਾ ਆਪਣੀ ਪ੍ਰੇਮਕਾ ਜ਼ੈਨੀ ਲਈ ਜ਼ਹਿਰੀਲੇ ਸੱਪਾਂ ਦਾ ਡੰਗ ਸਹਾਰਦਾ ਹੈ।

ਇਸ ਕਹਾਣੀ ਬਾਰੇ ਮੈਨੂੰ ਹੇਠ ਲਿਖੇ ਤਿੰਨ ਕਿੱਸੇ ਮਿਲੇ ਹਨ:-

੧. ਸੋਹਣਾ ਵਾ ਜ਼ੈਨੀ ਕ੍ਰਿਤ ਖਾਹਸ਼ ਅਲੀ

੨. ਸੋਹਣਾ ਤੇ ਜ਼ੈਨੀ ਕ੍ਰਿਤ ਕਵੀ ਜਲਾਲ

੩. ਸੋਹਣਾ ਤੇ ਜੈਨੀ ਜੋਗਨ ਕ੍ਰਿਤ ਬਖਸ਼ੀ ਈਸਾਈ

ਇਨ੍ਹਾਂ ਕਿੱਸਿਆਂ ਤੋਂ ਇਸ ਪ੍ਰੀਤ ਕਥਾ ਦੇ ਵਾਪਰਨ ਦੇ ਸਮੇਂ ਦਾ ਸਹੀ ਪਤਾ ਨਹੀਂ ਲਗ ਰਿਹਾ। ਕਵੀ ਜਲਾਲ, ਜਿਹੜਾ ਜ਼ਿਲਾ ਸਿਆਲਕੋਟ ਦਾ ਰਹਿਣ ਵਾਲਾ ਸੀ, ਅਪਣੇ ਕਿੱਸੇ ਨੂੰ ੮ ਜਨਵਰੀ ੧੯੩੧ ਈਸਵੀ ਨੂੰ ਲਿਖਕੇ ਸਮਾਪਤ ਕਰਦਾ ਹੈ। ਬਖਸ਼ੀ ਈਸਾਈ ਤੇ ਮੁਨਸ਼ੀ ਖਾਹਸ਼ ਅਲੀ ਅਪਣੇ ਕਿੱਸੇ ਲਿਖਣ ਦੀ ਕੋਈ ਮਿਤੀ ਨਹੀਂ ਦਸ ਰਹੇ। ਉੱਜ ਇਨ੍ਹਾਂ ਦਾ ਕਾਲ ਵੀਹਵੀਂ ਸਦੀ ਹੀ ਹੈ।

ਇਨ੍ਹਾਂ ਕਿੱਸਿਆਂ ਦੇ ਅਧਿਐਨ ਤੋਂ ਇਹੀ ਪਤਾ ਲਗਦਾ ਹੈ ਕਿ ਖਾਹਸ਼ ਅਲੀਨੇ ਸਭ ਤੋਂ ਪਹਿਲਾਂ ਕਿਸੇ ਪੁਰਸ਼ ਪਾਸੋਂ ਇਸ ਕਹਾਣੀ ਨੂੰ ਸੁਣਿਆ ਤੇ ਮਗਰੋਂ

85