ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਸਾ ਲਿਖ ਦਿਤਾ। ਕਵੀ ਜਲਾਲ ਤੇ ਬਖਸ਼ੀ ਈਸਾਈ ਨੇ ਥੋੜੀ ਥੋੜੀ ਅਦਲਾ ਬਦਲੀ ਨਾਲ ਅਪਣੇ ਕਿੱਸੇ ਲਿਖੇ ਹਨ। ਖਾਹਸ਼ ਅਲੀ ਅਪਣੇ ਕਿੱਸੇ ਦੀ ਵਾਹਦੇ ਤਸਨੀਫ ਬਾਰੇ ਆਪ ਲਿਖਦਾ ਹੈ:-

ਪੰਜ ਪਹਾੜ ਦਿਹਾੜੀ ਵੇਹਲਿਆਂ ਲੰਘਦੀ ਮੂਲ ਨਾ ਯਾਰਾ।
ਲਿੱਖੀਏ ਕੋਈ ਕਹਾਣੀ ਕਿੱਸਾ, ਸ਼ੌਕ ਲੱਗਾ ਦਿਲ ਭਾਰਾ।
ਉਚਰਾਂ ਨੂੰ ਆ ਪਹੁੰਚਿਆ ਓਥੇ ਮੇਰਾ ਦਿਲਬਰ ਜਾਨੀ।
ਈਦਾ ਨਾਮ ਤੇ ਗੁਜਰ ਜਤੋਂ ਬੰਦਾ ਬਹੁਤ ਗਿਆਨੀ।
ਔਦਿਆਂ ਹੀ ਉਸ ਦੋਸਤ ਮੇਰੇ ਵਾਹਵਾ ਗਲ ਸੁਣਾਈ।
ਗਲ ਕਰੀ ਚਕ ਵਿਚ ਗੱਲਾਂ ਦੇ ਚਿਣਗ ਚਵਾਤੀ ਲਾਈ।
ਜਿਉਂ ਜਿਉਂ ਸੁਣਾਵੇ ਅੱਗੋਂ ਮਜ਼ਾ ਜ਼ਿਆਦਾ ਆਵੇ।
ਲੂੰ ਲੂੰ ਦੇ ਵਿਚ ਇਸ਼ਕ ਸਮਾਵੇ ਛੇਕ ਕਲੇਜੇ ਪਾਵੇ।

ਜ਼ਿਲਾ ਗੁਜਰਾਤ ਦੇ ਚੱਕ ਅੱਬਦੁੱਲਾ ਨਾਮੀ ਪਿੰਡ ਵਿਚ, ਉਸੇ ਪਿੰਡ ਦਾ ਮਾਲਕ ਅਬਦੁੱਲਾ ਰਿਹਾ ਕਰਦਾ ਸੀ। ਬੰਦਾ ਬੜਾ ਸਖੀ ਸੀ। ਘਰ ਵਿਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨ ਦਾਨ ਕੀਤੇ, ਮੰਨਤਾਂ ਮੰਨੀਆਂ। ਇਕ ਦਿਨ ਸੱਚੇ ਦਿਲੋਂ ਕੀਤੀ ਉਸਦੀ ਦੁਆ ਖੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹ ਪਈਆਂ ਤੇ ਉਸ ਨੂੰ ਸੱਚੇ ਰਸੂਲ ਦੇ ਦਰੋਂ ਤਿੰਨ ਪੁੱਤਰਾਂ ਦੀ ਦਾਤ ਮਿਲ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ।

ਸੋਹਣਾ ਜਵਾਨ ਜੋ ਗਿਆ! ਸੋਹਣਾ ਸ਼ਿਕਾਰ ਖੇਡਣ ਲਗ ਪਿਆ!

ਇਕ ਦਿਨ ਸੋਹਣਾ ਸ਼ਿਕਾਰ ਖੇਡਦਾ ਖੇਡਦਾ ਅਪਣੇ ਖੂਹੇ ਤੇ ਜਾ ਪੁਜਿਆ ਖੂਹ ਦੇ ਨੇੜੇ ਹੀ ਜੋਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ, ਸਮਰ ਨਾਥ ਦੀ ਅਲਬੇਲੀ ਧੀ ਜੈਨੀ ਆਪਣੀ ਸਹੇਲੀ ਚੰਦਾਂ ਨਾਲ ਖੂਹੇ ਤੇ ਪਾਣੀ ਪਈ ਭਰੇਂਦੀ ਸੀ, ਜੈਨੀ ਦਾ ਰੂਪ ਬਣ ਬਣ ਪੈਦਾ ਸੀ:

86