ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮਖਣ ਦਾ ਪੇੜਾ।
ਚਸ਼ਮ ਉਘਾੜ ਤੱਕੇ ਉਹ ਜਿਤਵਲ
ਉੜਨੇ ਵਾਲਾ ਕਿਹੜਾ।
ਪਲਕਾਂ ਤੀਰ ਲਗਣ ਵਿਚ ਸੀਨੇ
ਅਥਰੂ ਸਖਤ ਕਮਾਨਾਂ।
ਇਕ ਨਜ਼ਰ ਥਾਂ ਘਾਇਲ ਹੋਵਨ
ਲਖ ਕਰੋੜਾਂ ਜਾਨਾਂ।
ਪਤਲੇ ਹੋਂਠ ਤੇ ਸੁਰਖ ਵਧੇਰੇ
ਦੰਦ ਸਫੈਦ ਉਜਾਲੇ।
ਲਾਲ ਬਦਖਸ਼ਾਂ ਸੁੱਚੇ ਮੋਤੀ
ਕੱਠੇ ਰਖ ਵਖਾਲੇ।
ਜ਼ੁਲਫਾਂ ਰਾਤ ਹਨੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ।
ਦਿਨ ਤੇ ਰਾਤ ਇਕੱਠੇ ਕੀਤੇ
ਕੁਦਰਤ ਰਬ ਤਾਅਲਾ।
(ਕਵੀ ਜਲਾਲ)

ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਨਾ ਝਲ ਸਕਿਆ। ਉਹ ਜ਼ੈਨੀ ਦਾ ਹੋ ਗਿਆ:-

ਸੋਹਣਾ ਤਰਫ ਚੈਨੀ ਦੀ ਵੇਖੇ ਦੂਰੋਂ ਲਾ ਨਜ਼ੀਰਾਂ।
ਇਸ਼ਕ ਰਚੇ ਜਦ ਹੱਡਾਂ ਅੰਦਰ ਚਲਦੀਆਂ ਨਹੀਂ ਤਦਬੀਰਾਂ।
ਆਸ਼ਕ ਹੋਇਆ ਜ਼ੈਨੀ ਉਪਰ ਸੋਹਣਾ ਦਿਲੋਂ ਜਬਾਨੋਂ।
ਹੁਸਨ ਜ਼ੈਨੀ ਦਾ ਦਿਲ ਵਿਚ ਪੁੜਿਆ ਛੂਟਾ ਤੀਰ ਕਮਾਨੋਂ।

(ਖਾਹਸ਼ ਅਲੀ)

87