ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਦਾਂ ਤੇ ਜੈਨੀ ਪਾਣੀ ਦੇ ਘੜੇ ਭਰਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿੱਚ ਜਾ ਵੜੀਆਂ। ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਹਾਰ ਦਾ ਰਾਂਗਲਾ ਸੁਪਨਾ ਆਪਣੇ ਮਧ ਭਰੇ ਨੈਣਾਂ ਵਿਚ ਸਮੇਂ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈ ਹੁਣ ਉਸ ਨੂੰ ਪਿਆਰੀ ਪਿਆਰੀ, ਖੁਸ਼ ਖੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜ਼ੈਨੀ ਪਈ ਨਜ਼ਰ ਆਉਂਦੀ ਸੀ।

ਸਾਰੀ ਰਾਤ ਉਹ ਸੁਨਿਹਰੀ ਸੁਪਨੇ ਉਸਾਰਦਾ ਰਿਹਾ। ਸਵੇਰ ਹੁੰਦਿਆਂ ਹੀ ਸੋਹਣਾ ਡੇਰੇ ਵਲ ਉਠ ਤੁਰਿਆ। ਖੂਹੇ ਤੇ ਪੁਜਿਆ ਤਾਂ ਕੀ ਵੇਖਦਾ ਹੈ ਕਿ ਡੇਰੇ ਵਾਲੀ ਥਾਂ ਭਾਂ ਭਾਂ ਪਈ ਕਰਦੀ ਹੈ! ਜੋਗੀ ਰਾਤੋ ਰਾਤ ਅਗਾਂਹ ਟੁਰ ਗਏ ਸਨ!

ਸੋਹਣੇ ਦੇ ਕਾਲਜੇ ਚੋਂ ਰੁਗ ਭਰਿਆ ਗਿਆ। ਜੈਨੀ ਉਹਦਾ ਸਭ ਕੁਝ ਖਸਕੇ ਲੈ ਗਈ। ਉਹ ਉਹਦੇ ਵਿਯੋਗ ਵਿਚ ਪਾਗਲ ਜਿਹਾ ਹੋ ਗਿਆ। ਪਿਆਰੇ ਦੇ ਦੀਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜਕੇ ਉਹ ਮਗਰੇ ਨਸ ਟੁਰਿਆ! ਹਰ ਆਉਂਦੇ ਰਾਹੀ ਪਾਸੋਂ ਉਹ ਡੇਰੇ ਦਾ ਪਤਾ ਪੁਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲਭ ਸਕਿਆ। ਹੁਣ ਉਸ ਨੂੰ ਸੁਝਦਾ ਕੁਝ ਨਹੀਂ ਸੀ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਰਿਹਾ ਸੀ। ਪਿਆਰੇ ਨਾਲ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ! ਅੰਤ ਤੀਜੇ ਦਿਨ ਘੱਲੇ ਪੁਰ ਪਿੰਡ ਦੀ ਜੂਹ ਵਿਚ ਡੇਰਾ ਲਭ ਪਿਆ। ਜ਼ੈਨੀ ਨੂੰ ਵੇਖ ਉਸ ਰਬ ਦਾ ਲਖ ਲੁਖ ਸ਼ੁਕਰ ਕੀਤਾ:-

ਡੇਰੇ ਦੇ ਵਿਚ ਜਾਕੇ ਡਿਠਾ ਆਪਣੇ ਦਿਲਬਰ ਤਾਈਂ।
ਕਾਅਬਾ ਸਮਝ ਤੰਬੂ ਦਿਲਬਰ ਦਾ ਸਿਜਦਾ ਕਰੇ ਤਦਾਈਂ।
(ਜਲਾਲ)

ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾ ਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵਲ ਗੇੜਾ ਮਾਰਕੇ ਜੈਨੀ ਦਾ ਚੰਦ ਜਿਹਾ ਪਿਆਰਾ ਮੁਖੜਾ ਤਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾਂ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ ਮਿੱਠੇ ਬੋਲ-

88