ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੈਨੀ ਨਾਲ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ!

ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦੀਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ ਅਪਣੀ ਤਫ਼ਤਦੀ ਹਿਕੜੀ ਦੀ ਤਪਸ਼ ਠਾਰਦਾ ਹੈ।

ਇਕ ਦਿਨ ਸੋਹਣਾ ਹੀਆ ਕਰਕੇ ਡੇਰੇ ਵਿਚ ਜਾ ਵੜਿਆ। ਉਸ ਮਿੰਤਾਂ ਤਰਲੇ ਕਰਕੇ ਸਮਰ ਨਾਥ ਨੂੰ ਆਖਿਆ ਕਿ ਉਹ ਉਸ ਨੂੰ ਅਪਣੇ ਕੋਲ ਖੋਤੇ ਚਾਰਨ ਤੇ ਰਖ ਲਵੇ। ਸਮਰ ਨਾਥ ਬੜੇ ਨਰਮ ਹਿਰਦੇ ਵਾਲਾ ਵਿਅਕਤੀ ਸੀ। ਉਹ ਨੂੰ ਉਹਦੇ ਮੁਰਝਾਏ ਮੁਖੜੇ ਤੇ ਤਰਸ ਆ ਗਿਆ। ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ ਤੇ ਰਖ ਲਿਆ ਗਿਆ। ਪਿਆਰੇ ਲਈ ਉਹ ਸਭ ਕੁਝ ਕਰ ਸਕਦਾ ਸੀ।

ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪਰੰਤੂ ਉਹ ਅਪਣੇ ਪਿਆਰ ਬਾਰੇ ਜੈਨੀ ਨੂੰ ਕੁਝ ਨਾ ਦਸ ਸਕਿਆ।

ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜੈਨੀ ਕਲਮ-ਕੱਲੀ ਜੰਗਲ ਵਿਚੋਂ ਪਾਣੀ ਲੈਣ ਵਾਸਤੇ ਆਈ। ਸੋਹਣਾ ਪਾਣੀ ਭਰਦੀ ਜ਼ੈਨੀ ਪਾਸ ਪੁਜਿਆ ਤੇ ਬੋਲਿਆ, "ਜ਼ੈਨੀਏਂ!

ਜ਼ੈਨੀ ਤ੍ਰਬਕ ਗਈ। ਉਸ ਵੇਖਿਆ ਸੋਹਣਾ ਉਹ ਦੇ ਵੱਲ ਬਿਟਰ ਬਿਟਰ ਵੇਖ ਰਿਹਾ ਹੈ।

ਕੀ ਗੱਲ ਐਂ ਵੇ?"

“ਜੈਨੀ ਏਂ ਮੈਂ ਤੇਰੇ ਪਿੱਛੇ ਪਾਗਲ ਹੋ ਗਿਆ ਹਾਂ! ਮੈਂ ਅਪਣਾ ਘਰ ਦਰ ਛਡਕੇ ਤੇਰੇ ਅੱਗੇ ਖੈਰ ਮੰਗੀ ਏ! ਮੇਰੀ ਝੋਲੀ ਵਿਚ ਪੈਰ ਪਾ ਦੇ ਜੈਨੀਏਂ!" ਸੋਹਣੇ ਪੱਲਾ ਅੱਡਿਆ!

“ਵੇ ਮੂੰਹ ਸੰਭਾਲਕੇ ਗਲ ਕਰ- "ਜੈਨੀ ਕੜਕਕੇ ਬੋਲੀ ਅਤੇ ਗਾਗਰ ਸਿਰ ਉੱਤੇ ਰਖਕੇ ਖੜੀ ਹੋ ਗਈ।

"ਜੈਨੀਏ ਮੈਂ ਤੇਰੀ ਖਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖਾਤਰ ਅਪਣਾ

89