ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰਾ ਬਾਪ ਅਤੇ ਦੋਨੋ ਸੋਹਣੇ ਭਰਾ ਛਡਕੇ ਆਇਆ ਹਾਂ! ਅਮੀਰੀ ਛਡ ਕੇ ਫਕੀਰੀ ਕੀਤੀ ਹੈ। ਜੈਨੀਏਂ ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ-"ਸੋਹਣਾ ਤਰਲੇ ਲੈ ਰਿਹਾ ਸੀ।

“ਨਿਮਕ ਹਰਾਮੀਆਂ! ਤੇਰੀ ਇਹ ਮਜਾਲ। ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਹੀਆਂ ਗੱਲਾਂ ਕਰਦੇ ਨੂੰ। ਅਜ ਡਰੇ ਚਲਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ ਮੁਰੰਮਤ।" ਇਹ ਆਖ ਚੂੰਨੀ ਡੇਰੇ ਨੂੰ ਟੁਰ ਪਈ।

ਸੋਹਣੇ ਦੀ ਤਪਸਿਆ ਅਜੇ ਪੂਰੀ ਨਹੀਂ ਸੀ ਹੋਈ! ਪ੍ਰੀਤਮ ਦੇ ਦਿਲ ਵਿਚ ਅਜੇ ਉਪਾਸ਼ਕ ਲਈ ਥਾਂ ਨਹੀਂ ਸੀ ਬਣਿਆ। ਸੋਹਣਾ ਡਰਦਾ ਡਰਦਾ ਕਾਫੀ ਹਨੇਰਾ ਹੋਏ ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ! ਜ਼ੈਨੀ ਨੇ ਡੇਰੇ ਆ ਕੇ ਕਿਸੇ ਅੱਗੇ ਗਲ ਨਹੀਂ ਸੀ ਕੀਤੀ!

ਕਈ ਮਹੀਨਿਆਂ ਮਗਰੋਂ ਜ਼ੈਨੀ ਸੋਹਣੇ ਨੂੰ ਬਾਹਰ ਕੱਲੀ ਟੱਕਰ ਗਈ! ਸੋਹਣੇ ਝੋਲੀ ਅੱਡੀ! ਦਾਨੀ ਆਪ ਮੰਗਤਾ ਬਣ ਗਿਆ।

ਸੋਹਣੇ ਦਰਦੀ ਹਾਲ ਦਰਦ ਦਾ
ਦਰਦਾਂ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲਾ
ਜ਼ੈਨੀ ਦੇ ਵਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖਮ ਕੀਤਾ ਵਿਚ ਸੀਨੇ
ਨਿਕਲੀ ਆਹ ਜੈਨੀ ਦੇ ਦਿਲ ਥੀਂ
ਰੋਵਣ ਨੈਣ ਨਗੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵਲ
ਆਇਆ ਜ਼ੋਰ ਧਿੰਙਾਂਣੇ
ਚੜ੍ਹੇ ਖੁਮਾਰ ਸ਼ਰਾਬੋਂ ਵਧਕੇ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ

90