ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ੈਨੀ ਕਮਲੀ ਹੋਈ
ਮਾਣ ਗਰੂਰ ਤੇ ਨਖਵਤ ਦਿਲਦੈ
ਅੰਦਰ ਰਹੀ ਨਾ ਕੋਈ।
(ਜਲਾਲ)

ਜ਼ੈਨੀ ਹੁਣ ਸੋਹਣੇ ਦੀ ਖਿਦਮਤ ਕਰਦੀ ਨਹੀਂ ਸੀ ਥਕਦੀ- ਉਹਦੇ ਰਾਹਾਂ ਤੇ ਨਜ਼ਰਾਂ ਵਿਛਾਉਦੀ ਨਹੀਂ ਸੀ ਅੱਕਦੀ।

ਕੁਝ ਸਮਾਂ ਸੋਹਣਾ ਤੇ ਜੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਅੰਤ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿਚ ਛਿੜ ਪਈ। ਜੈਨੀ ਦੀ ਮਾਂ ਦੇ ਕੰਨੀ ਵੀ ਇਸ ਇਸ਼ਕ ਦੀ ਭਿਣਕ ਪੈ ਗਈ। ਉਸ ਸਮਰ ਨਾਥ ਨਾਲ ਗਲ ਕੀਤੀ! ਉਹਨੇ ਸੋਹਣੇ ਨੂੰ ਉਸੇ ਵੇਲੇ ਡੇਰੇ ਵਿੱਚੋਂ ਕੱਢ ਦਿੱਤਾ।

ਪਰ ਸੋਹਣਾ ਅਪਣੇ ਮਹਿਬੂਬ ਦਾ ਪਿੱਛਾ ਕਿਵੇਂ ਛਡਦਾ! ਉਹ ਨੇ ਡੇਰੇ ਦੇ ਬਾਹਰ ਅਪਣਾ ਡੇਰਾ ਜਮਾ ਲਿਆ।

ਸੋਹਣੇ ਦਾ ਹਠ ਵੇਖਕੇ ਜੋਗੀਆਂ ਨੂੰ ਰੋਹ ਚੜ੍ਹ ਗਿਆ। ਉਹ ਉਸ ਨੂੰ ਮਾਰਨ ਲਈ ਦੌੜੇ। ਪਰੰਤੂ ਉਸ ਡੇਰੇ ਦੇ ਬਜ਼ੁਰਗ ਜਗਨ ਨਾਥ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਤੇ ਆਖਿਆ, “ਮੂਰਖ ਨਾ ਲੈਕੇ ਡੇਰੇ ਦੀ ਸ਼ਾਨ ਨੂੰ ਵਟਾ ਨਾ ਲਾਵੋ! ਕੰਮ ਉਹ ਕਰੋ ਜਿਸ ਨਾਲ ਸਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ। ਉਸ ਨੂੰ ਕਿਸੇ ਦਰੱਖਤ ਨਾਲ ਬੰਨ ਜਾਵਾਂਗੇ। ਡੇਰਾ ਅਗਾਂਹ ਲੈ ਜਾਂਦੇ ਹਾਂ। ਆਪ ਸਾਡਾ ਪਿੱਛਾ ਛੁਡ ਜਾਵੇਗਾ।"

ਜੋਗੀ ਰਾਤ ਸਮੇਂ ਸੋਹਣੇ ਨੂੰ ਬਾਹਰ ਲੈ ਗਏ! ਪਹਿਲਾਂ ਤਾਂ ਉਸਦੀ ਖੂਬ ਕੁਟਾਈ ਕੀਤੀ ਤੇ ਮਗਰੋਂ ਉਸਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ। ਰਾਤੋ ਰਾਤ ਡੇਰਾ ਅਗਾਂਹ ਟੁਰ ਪਿਆ!

ਪਰੰਤੂ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਮੋਹਣੇ ਨੂੰ ਦਰੱਖਤ ਨਾਲੋਂ ਖੋਹਲ ਦਿੱਤਾ। ਉਹ ਡੇਰੇ ਦੇ ਮਗਰੇ ਨਸ ਟੁਰਿਆ। ਕਈ ਦਿਨਾਂ ਦੀ ਭਟਕਣਾਂ ਮਗਰੋਂ ਉਹ ਡੇਰੇ ਵਿਚ ਜਾ ਪੁੱਜਾ ਤੇ ਅਪਣੀ ਪਿਆਰੀ ਜੈਨੀ ਨੂੰ ਜਾ ਬਿਜਦਾ ਕੀਤਾ!

91