ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਕਿ ਉਹ ਜ਼ੈਨੀ ਦਾ ਪਿੱਛਾ ਛਡ ਵਾਲਾ ਨਹੀ! ਉਸ ਨੂੰ ਮਾਰਨ ਲਈ ਉਨ੍ਹਾਂ ਸਪ ਲੜਾਉਣ ਦੀ ਸਕੀਮ ਸੋਚੀ! ਏਸ ਨਵੀਂ ਸਕੀਮ ਬਾਰੇ ਚੰਦਾਂ ਨੇ ਜ਼ੈਨੀ ਨੂੰ ਸਭ ਕੁਝ ਦਸ ਦਿੱਤਾ। ਉਹਨੇ ਸੋਹਣੇ ਨੂੰ ਰੋਟੀ ਵਿਚ ਪਾਕੇ ਕੋਈ ਜੰਗਲੀ ਬੂਟੀ ਖੁਲਾ ਦਿੱਤੀ ਅਤੇ ਕੁਝ ਬੂਟੀ ਸਰੀਰ ਉੱਤੇ ਮਿਲਣ ਲਈ ਵੀ ਦੇ ਦਿੱਤੀ!

ਜੋਗੀਆਂ ਨੇ ਸੋਹਣੇ ਉੱਤੇ ਤੇਲੀਆ ਸਪ ਛਡ ਦਿੱਤਾ! ਪਰੰਤੂ ਇਸ ਜੰਗਲੀ ਬੂਟੀ ਦੀ ਖੁਸ਼ਬੋ ਹੀ ਅਜਿਹੀ ਸੀ ਕਿ ਸਪ ਉਸਦੇ ਨੇੜੇ ਨਾ ਲੱਗਾ! ਸੋਹਣੇ ਦੀ ਜਾਨ ਬਚ ਗਈ।

ਜੋਗੀ ਹੁਣ ਜ਼ਹਿਰੀਲੇ ਸਪ ਦੀ ਭਾਲ ਵਿਚ ਨਿਕਲ ਟੁਰੇ। ਏਧਰ ਜ਼ੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ। ਪਰ ਸੋਹਣੇ ਨੂੰ ਅਪਣੇ ਸਿਦਕ ਤੇ ਮਾਣ ਸੀ, ਭਰੋਸਾ ਸੀ, ਉਹ ਡੋਲ ਨਹੀਂ ਸੀ ਰਿਹਾ!

ਆਖਰ ਜੋਗੀ ਇਕ ਅਤੀ ਜ਼ਹਿਰੀਲਾ ਨਾਗ ਕੁਮਾਰ - ਲਭ ਲਿਆਏ! ਸ਼ਾਮ ਹੋਈ! ਹਨੇਰੇ ਗੂੜੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਲਜਾਇਆ ਗਿਆ! ਸਾਰਾ ਡੇਰਾ ਕੱਠਾ ਹੋਇਆ ਹੋਇਆ ਸੀ। ਸਿਰਫ ਜ਼ੈਨੀ ਅਪਣੀ ਪੱਖੀ ਵਿਚ ਪਈ ਤੜਪ ਰਹੀ ਸੀ! ਅਪਣੇ ਪਿਆਰੇ ਸੋਹਣੇ ਦੀ ਜਾਨ ਦੀਆਂ ਸੁੱਖਾਂ ਮਨਾਉਂਦੀ ਪਈ ਸੀ।

ਬੀਨਾਂ ਬੱਜੀਆਂ। ਕੁਲਮਾਰ ਨਾਗ ਸੋਹਣ ਤੇ ਝਪਟ ਕੇ ਪੈ ਗਿਆ! ਕਈਆਂ ਨੇ ਕਸੀਸਾਂ ਵੱਟੀਆਂ। ਚੰਦਾਂ ਵੇਖ ਨਾ ਸਕੀ- ਸਪ ਸੋਹਣੇ ਦੁਆਲੇ ਵਲੇਟ ਪਾ ਲਾਏ ਸਨ- ਉਸ ਅਪਣਾ ਮੂੰਹ ਪਰੇ ਘੁਮਾ ਲਿਆ! ਸਪ ਦੀ ਜ਼ਹਿਰ ਨਾਲ ਸੋਹਣੇ ਦਾ ਸਰੀਰ ਕਾਲਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋਕੇ ਧਰਤੀ ਤੇ ਡਿਗ ਪਿਆ! ਜੋਗੀਆਂ ਸਮਝਿਆ ਕਿ ਉਹ ਮਰ ਗਿਆ ਹੈ! ਇਸੇ ਖੁਸ਼ੀ ਵਿਚ ਉਹ ਡੇਰੇ ਵਿਚ ਆਕੇ ਨਚਣ ਗਾਉਣ ਲਗ ਪਏ! ਰਾਤ ਕਾਫੀ ਲੰਘ ਚੁੱਕੀ ਸੀ! ਜ਼ੈਨੀ ਚੰਦਾਂ ਦੀ ਮਦਦ ਨਾਲ ਅਧ ਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆ ਸੋਹਣੇ ਦੇ ਸਰੀਰ ਤੇ ਮਲਦੀ ਰਹੀ। ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ ਫੁਟਾਲੇ ਤਕ ਸੂਰਤ ਵਿਚ ਆ ਗਿਆ! ਉਸ ਅਪਣੇ ਆਪ ਨੂੰ ਜ਼ੈਨੀ ਦੀ ਗੋਦੀ ਵਿੱਚ ਵੇਖਿਆ ਬੋਲਿਆ, “ਜ਼ੈਨੀਏ! ਮੈਂ ਜਨਤ ਵਿਚ ਹਾਂ! ਕਿਧਰੇ

92