ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਸੁਪਨਾ ਤੇ ਨਹੀਂ ਵੇਖਦਾ ਪਿਆ!"

"ਸੋਹਣਿਆਂ ਸ਼ੁਕਰ ਏ ਖੁਦਾ ਦਾ, ਜਾਨ ਬਚ ਗਈ! ਵੇਲਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਟੁਰ ਚਲ। ਕਿਧਰੇ ਵੈਰੀ ਆ ਨਾ ਜਾਣ!"

"ਜ਼ੈਨੀਏ ਜਾ ਪਿੱਛੇ ਮੁੜ ਜਾ! ਉਹ ਤੈਨੂੰ ਨਹੀਂ ਛੱਡਣਗੇ, ਜਾ ਰਬ ਦੇ ਵਾਸਤੇ ਡੇਰੇ ਮੁੜ ਜਾ" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ!

“ਸੋਹਣਿਆਂ ਬਹੁਤ ਹੋ ਗਈ! ਉਹ ਤੇਰੀ ਰਤ ਦੇ ਪਿਆਸੇ ਹਨ, ਜਿਊਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਸੀ ਸਕਦੀ ਚਲ ਮੈਨੂੰ ਅਪਣੇ ਦੇਸ਼ ਲੈ ਚਲ।"

ਜੋਗੀਆਂ ਦੇ ਡੇਰੇ ਵਿਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖੁਸ਼ੀਆਂ ਭਰੇ ਗੀਤਾਂ ਦੇ ਬੋਲ ਵਾਵਾਂ ਵਿਚ ਸੁਗੰਧੀ ਵਖੇਰਦੇ ਪਏ ਸਨ। ਤੇ ਦੋ ਪਿਆਰੇ ਅਪਣੀਆਂ ਬਾਹਵਾਂ ਵਿਚ ਬਾਹਵਾਂ ਪਾਈਂ ਜ਼ਿੰਦਗੀ ਦੇ ਸਫਰ ਤੇ ਟੁਰੇ ਜਾ ਰਹੇ ਸਨ ਤੇ ਦੂਰ ਦਿਸਹਦੇ ਤੇ ਊਸ਼ਾ ਉਨ੍ਹਾਂ ਦੇ ਸੁਆਗਤ ਵਿਚ ਖੜੀ ਮੁਸਕਰਾ ਰਹੀ ਸੀ!

93