ਲੱਗਦੇ। ਉਸਦੇ ਮਨ ਵਿੱਚ ਉਹਨਾਂ ਪ੍ਰਤੀ ਇਹੋ ਸ਼ਿਕਾਇਤ ਰਹਿੰਦੀ ਸੀ ਕਿ ਉਹ ਹਮੇਸ਼ਾ ਬਾਬੂ ਬਾਰੇ ਹੀ ਕਿਉਂ ਗੱਲਾਂ ਕਰਦੇ ਸਨ, ਆਪਣੇ ਬਾਰੇ ਕਿਉਂ ਨਹੀਂ ਕਰਦੇ। ਇਸੇ ਕਰਕੇ ਉਸਨੂੰ ਬਾਬੂ ਚੇਤ ਰਾਮ ਪ੍ਰਤੀ ਕੁਝ ਤਲਖ਼ੀ ਜਿਹੀ ਹੋ ਗਈ ਸੀ।
ਜੈਲਾ, ਬਾਬੂ ਚੇਤ ਰਾਮ ਦੀ ‘ਲੇਬਰ’ ਵਿੱਚ ਬਹੁਤ ਪੁਰਾਣਾ ਕੰਮ ਕਰਦਾ ਸੀ। ਉਹ ਹਮੇਸ਼ਾ ਹੀ ਬਾਬੂ ਦੇ ਪਿਛੋਕੜ ਨਾਲ ਆਪਣੇ ਸੰਬੰਧਾਂ ਬਾਰੇ ਦੱਸਦਾ ਰਹਿੰਦਾ ਸੀ। ਬੁੱਧੂ ਵੀ ਕੋਈ ਮੌਕਾ ਨਹੀਂ ਸੀ ਖੁੰਝਣ ਦਿੰਦਾ। ਭਾਵੇਂ ਜੈਲੇ ਜਿੰਨਾ ਪੁਰਾਣਾ ਨਾ ਹੋਣ ਕਰਕੇ ਉਹ ਬਾਬੂ ਦੇ ਪਿਛੋਕੜ ਬਾਰੇ ਜ਼ਿਆਦਾ ਨਹੀਂ ਸੀ ਜਾਣਦਾ, ਪਰ ਉਹ ਲੋਕਾਂ ਤੋਂ ਸੁਣੀਆਂ ਗੱਲਾਂ ਨਾਲ ਇਸਦੀ ਪੂਰਤੀ ਕਰ ਲੈਂਦਾ ਸੀ।
ਹਰ ਕੋਈ ਜਾਣਦਾ ਸੀ ਕਿ ਸੁਣਾਉਣ ਵਾਲੇ ਨੇ ਗੱਲ ਕਿੰਨੀ ਵਧਾਈ-ਚੜ੍ਹਾਈ ਹੋਈ ਹੈ, ਪਰ ਫਿਰ ਵੀ ਉਹ ਉਹਨਾਂ ਗੱਲਾਂ ਨੂੰ ਬੇਧਿਆਨੀ ਨਾਲ ਕੋਰੇ ਸੱਚ ਵਾਂਗ ਪ੍ਰਵਾਨ ਕਰ ਲੈਂਦੇ ਸਨ। ਆਪਣੀ ਗੱਲ ਸੁਣਾਉਣ ਲਈ ਦੂਜੇ ਦੀ ਗੱਲ ਧਿਆਨ ਨਾਲ ਸੁਣਨ ਦਾ ਨਾਟਕ ਵੀ ਕਰਨਾ ਹੀ ਪੈਂਦਾ ਸੀ। ਪਰ ਹਰ ਕੋਈ ਸੁਣਦਾ ਘੱਟ ਸੀ, ਸੁਣਾਉਂਦਾ ਵੱਧ ਸੀ।
ਇੱਕ ਸਿਰਫ਼ ਨਛੱਤਰ ਕੋਲ ਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ। ਅਸਲ ਵਿੱਚ ਉਸਨੂੰ ਇਸ 'ਲੇਬਰ’ ਵਿੱਚ ਕੰਮ ਕਰਦੇ ਨੂੰ ਥੋੜ੍ਹੇ ਹੀ ਦਿਨ ਹੋਏ ਸਨ। ਜਦੋਂ ਤੋਂ ਇਹਨਾਂ ਸਫੈਦਿਆਂ ਦੀ ਕਟਾਈ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਉਸਨੇ ਬਾਬੂ ਚੇਤ ਰਾਮ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਬਾਬੂ ਨੇ ਉਸ ਨਾਲ ਕਦੇ ਕੋਈ ਖ਼ਾਸ ਗੱਲ ਨਹੀਂ ਸੀ ਕੀਤੀ। ਇਸੇ ਕਰਕੇ ਉਸ ਕੋਲ ਜੈਲੇ ਜਾਂ ਬੁੱਧੂ ਵਰਗੀਆਂ ਗੱਲਾਂ ਨਹੀਂ ਸਨ ਹੁੰਦੀਆਂ। ਉਸਨੂੰ ਲੱਗਦਾ ਸੀ ਕਿ ਜਿਵੇਂ ਉਹ ਦੋਵੇਂ ਇਹੋ ਜਿਹੀਆਂ ਗੱਲਾਂ ਕਰਕੇ ਆਪਣੇ ਆਪ ਨੂੰ ‘ਉੱਚਾ' ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ। ਤਾਂ ਹੀ ਤਾਂ, ਕਈ ਵਾਰ ਜੈਲਾ ਬਾਕੀਆਂ ਨੂੰ ਕੰਮ ਲਈ ਘੂਰ ਵੀ ਦਿੰਦਾ ਸੀ। ਭਾਵੇਂ ਇਸ ਵਿੱਚ ਉਸਦੀ ਵੱਡੀ ਉਮਰ ਦਾ ਵੀ ਦਖ਼ਲ ਸੀ।
ਪਰ ਨਛੱਤਰ ਨੂੰ ਇਹਨਾਂ ਗੱਲਾਂ ਤੋਂ ਚਿੜ੍ਹ ਸੀ, "ਸਾਰਾ ਦਿਨ ਉਹੋ ਗੱਲਾਂ!"
ਇਸੇ ਕਰਕੇ ਕੰਮ ਪ੍ਰਤੀ ਉਸਦਾ ਉਤਸ਼ਾਹ ਘਟਦਾ ਜਾ ਰਿਹਾ ਸੀ। ਪਿਛਲੇ ਬਾਬੂ ਨਾਲ ਤਾਂ ਉਸਦੀ ਕਾਫ਼ੀ ਨੇੜਤਾ ਸੀ। ਉਸਦੇ ਕੋਲ ਉਹ ਬਹੁਤ ਪੁਰਾਣਾ ਕੰਮ ਕਰਦਾ ਸੀ। ਉਥੇ ਤਾਂ ਉਹ ਕਈ ਵਾਰ ਜੈਲੇ ਵਾਂਗ ਦੂਜੇ ਮਜ਼ਦੂਰਾਂ ਨੂੰ ਘੂਰ ਵੀ ਦਿੰਦਾ ਸੀ। ਉਸਦੀ ਇਸੇ ਆਦਤ ਕਰਕੇ ਕਈ ਨਵੇਂ ਮਜ਼ਦੂਰ ਕੰਮ ਹੀ ਛੱਡ ਜਾਂਦੇ ਸਨ।........
ਬਾਬੂ ਚੇਤ ਰਾਮ ਤੇ ਉਸਦਾ ਮੁੰਡਾ ਕੋਠੀ ਵਿੱਚੋਂ ਬਾਹਰ ਨਿਕਲੇ ਤਾਂ ਕੁਹਾੜਿਆਂ ਦੀ ਟੱਕ-ਟੱਕ ਇੱਕ ਵਾਰ ਫਿਰ ਤੇਜ਼ ਹੋ ਗਈ।
"ਹੋਰ ਫੇਰ, ਨਛੱਤਰਾ, ਕਿਮੇਂ ਐਂ? ਕੋਈ ਔਖਿਆਈ ਤਾਂ ਨੀ ਐਥੇ?"
ਬਾਬੂ ਦੀ ਆਵਾਜ਼ ਨੇ ਨਛੱਤਰ ਨੂੰ ਹਲੂਣ ਕੇ ਰੱਖ ਦਿੱਤਾ। ਉਸਨੇ ਮੂੰਹ ਉਤਾਂਹ ਚੁੱਕ ਕੇ ਦੇਖਿਆ, ਬਾਬੂ ਉਸੇ ਵੱਲ ਸੰਬੋਧਿਤ ਸੀ।
47/ਪਾਕਿਸਤਾਨੀ