ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"........ ਚਲਾ ਗਿਆ ਯੂਨੀਵਰਸਿਟੀ। ਫੀਸ ਵੀ ਲੈ ਗਿਆ......!" ਰਾਣੀ ਸਫਲਤਾ ਦੇ ਰੌਂਅ ’ਚ ਮੁਸਕਰਾਈ।

ਰੁਪਿੰਦਰ ਦੇ ਕਸੇ ਹੋਏ ਭਰਵੱਟੇ ਢਿੱਲੇ ਹੋਏ ਤੇ ਉਸਨੇ ਰਾਣੀ ਵੱਲ ਵੇਖਿਆ, "........ਡਾਕਟਰ ਕਹਿੰਦਾ ਛਾਲਾ ਤਾਂ ਲੱਗਭਗ ਸੁੱਕਿਆ ਪਿਐ।"

"....... ਮੈਂ ਤਾਂ ਤੁਹਾਨੂੰ ਪਹਿਲਾਂ ਈ ਕਿਹਾ ਸੀ, ਬਈ, ਦਰਦ ਤਾਂ ਥੋਡਾ ਵਹਿਮ ਐ!"

"......... ਜ਼ਖਮ ਡੂੰਘਾ ਸੀ, ਰਾਣੀ,......... ਮੈਨੂੰ ਡਰ ਸੀ ਦੁਬਾਰਾ ਨਾ ਉਚੜ ਪਏ........!"

80/ਪਾਕਿਸਤਾਨੀ