ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ, ਅਹਿੱਲ ਬੈਠੀ ਹੋਈ ਸੋਚ ਰਹੀ ਸੀ: "ਹਮੇਸ਼ਾ ਇਹੋ ਕੁਝ ਹੀ ਹੁੰਦਾ ਹੈ, ਇਸੇ ਤਰ੍ਹਾਂ ਦੀ ਗੰਦਗੀ ਨਾਲ ਵਾਹ ਪਿਆ ਰਹਿੰਦੈ। ਸ਼ਰਾਬ ਤੇ ਤੰਬਾਕੂ ਦੀ ਬਦਬੂ ਵਾਲੇ ਚਮਕਦੇ ਲਾਲ ਚਿਹਰੇ, ਉਹੀ ਇਕੋ ਤਰ੍ਹਾਂ ਦੇ ਲਫ਼ਜ਼, ਉਹੀ ਇਕੋ ਤਰ੍ਹਾਂ ਦੇ ਵਿਚਾਰ ਤੇ ਸਭ ਕੁਝ ਗੰਦਗੀ ਦੇ ਆਸ-ਪਾਸ ਹੀ ਚੱਕਰ ਕੱਟਦਾ ਰਹਿੰਦੈ। ਇਹ ਸਭ ਇਸ ਨਾਲ ਖੁਸ਼ ਹਨ; ਇਹਨਾਂ ਨੂੰ ਇਸ ਗੱਲ ਦਾ ਯਕੀਨ ਵੀ ਹੈ ਕਿ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਇਹ ਜ਼ਿੰਦਗੀ ਭਰ ਇਸੇ ਤਰ੍ਹਾਂ ਜਿਉ ਵੀ ਸਕਦੇ ਹਨ। ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ, ਮੈਨੂੰ ਅਕੇਵਾਂ ਮਹਿਸੂਸ ਹੁੰਦਾ ਹੈ। ਮੈਂ ਤਾਂ ਐਸਾ ਚਾਹੁੰਦੀ ਹਾਂ ਕਿ ਇਹ ਸਭ ਕੁਝ ਤਬਾਹ ਹੋ ਜਾਏ, ਉਲਟ-ਪੁਲਟ ਜਾਏ। ਬੇਸ਼ਕ ਕੁਝ ਉਸੇ ਤਰ੍ਹਾਂ ਦੀ ਚੀਜ਼ ਹੋ ਜਾਏ, ਜਿਸ ਤਰ੍ਹਾਂ ਦੀ ਕਿ ਸ਼ਾਇਦ ਸਰਾਤੋਵ ਵਿਚ ਹੋਈ ਸੀ; ਉਹ ਲੋਕ ਕਿਤੇ ਚਲ ਪਏ ਤੇ ਠੰਡ ਵਿਚ ਜੰਮ ਕੇ ਰਹਿ ਗਏ। ਐਸੀ ਹਾਲਤ ਵਿਚ ਸਾਡੇ ਲੋਕ ਕੀ ਕਰਦੇ? ਕਿਸ ਤਰ੍ਹਾਂ ਦਾ ਵਿਹਾਰ ਹੁੰਦਾ ਇਹਨਾਂ ਦਾ? ਸ਼ਾਇਦ, ਬਹੁਤ ਹੀ ਘਟੀਆ। ਹਰ ਕੋਈ ਆਪਣੀ ਹੀ ਸੋਚਦਾ। ਹਾਂ, ਖ਼ੁਦ ਮੈਂ ਵੀ ਘਟੀਆਪਣ ਹੀ ਦਿਖਾਉਂਦੀ। ਪਰ ਘੱਟੋ ਘੱਟ ਮੈਂ ਖੂਬਸੂਰਤ ਤਾਂ ਹਾਂ। ਇਹ ਏਨਾ ਤਾਂ ਜਾਣਦੇ ਹੀ ਹਨ ਅਤੇ ਉਹ ਸੰਨਿਆਸੀ? ਕੀ ਉਹ ਹੁਣ ਇਹ ਚੀਜ਼ ਨਹੀਂ ਸਮਝਦਾ? ਨਹੀਂ; ਐਸਾ ਨਹੀਂ ਹੋ ਸਕਦਾ। ਇਹੋ ਤਾਂ ਇਕ ਚੀਜ਼ ਹੈ, ਜੋ ਉਹ ਸਮਝਦੇ ਹਨ। ਪੱਤਝੜ ਦੇ ਦਿਨਾਂ ਵਿਚ ਉਸ ਕੈਡੇਟ ਦੀ ਤਰ੍ਹਾਂ। ਕੈਸਾ ਉੱਲੂ ਸੀ ਉਹ..."

"ਈਵਾਨ ਨਿਕੋਲਾਈਵਿਚ" ਉਹ ਬੋਲੀ।

"ਕੀ ਹੁਕਮ ਹੈ ਸਰਕਾਰ?"

"ਕਿੰਨੀ ਉਮਰ ਹੈ ਉਸਦੀ?"

"ਕਿਸ ਦੀ?"

"ਕਸਾਤਸਕੀ ਦੀ?"

"ਮੇਰੇ ਖਿਆਲ ਵਿਚ ਚਾਲ੍ਹੀ ਤੋਂ ਕੁਝ ਉਪਰ।"

"ਕੀ ਉਹ ਸਾਰਿਆਂ ਨਾਲ ਮੁਲਾਕਾਤ ਕਰਦਾ ਹੈ?"

"ਸਾਰਿਆਂ ਨਾਲ, ਹਰ ਸਮੇਂ ਨਹੀਂ।"

"ਮੇਰੇ ਪੈਰ ਢੱਕ ਦੇਵੋ। ਇਸ ਤਰ੍ਹਾਂ ਨਹੀਂ। ਕਿਸ ਤਰ੍ਹਾਂ ਦੇ ਅਨਾੜੀ ਹੋ ਤੁਸੀਂ। ਹੋਰ ਚੰਗੀ ਤਰ੍ਹਾਂ, ਹੋਰ ਚੰਗੀ ਤਰ੍ਹਾਂ ਢੱਕੋ, ਇਸ ਤਰ੍ਹਾਂ। ਮੇਰੇ ਪੈਰਾਂ ਨੂੰ ਦਬਾਉਣ ਦੀ ਜ਼ਰੂਰਤ ਨਹੀਂ।" ਇਸੇ ਤਰ੍ਹਾਂ ਉਹ ਉਸ ਜੰਗਲ ਵਿਚ ਪਹੁੰਚੇ, ਜਿਥੇ ਸੇਰਗਈ ਦੀ ਕੋਠੜੀ ਸੀ।

ਮਾਕੋਵਕਿਨਾ ਸਲੈੱਜ ਤੋਂ ਉਤਰ ਗਈ ਤੇ ਬਾਕੀ ਲੋਕਾਂ ਨੂੰ ਉਸਨੇ ਅੱਗੇ ਜਾਣ ਲਈ ਕਿਹਾ। ਉਹਨਾਂ ਨੇ ਉਸਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕੀਤਾ, ਪਰ ਇਸ ਤੋਂ ਉਹ ਤਿਲਮਿਲਾ ਉਠੀ ਤੇ ਜ਼ੋਰ ਦੇਂਦਿਆਂ ਹੋਇਆ ਬੋਲੀ ਕਿ ਉਹ ਚਲੇ ਜਾਣ। ਫਿਰ ਸਲੈੱਜਾਂ ਅੱਗੇ ਵਧੀਆਂ ਤੇ ਉਹ ਆਪਣਾ ਫ਼ਰ ਦਾ ਕੋਟ ਪਾਈ ਪਗਡੰਡੀ ਉਤੇ

22