ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਕਮਜ਼ੋਰ ਤਾਂ ਉਹ ਖਾਸ ਨਹੀਂ ਹੈ, ਤਕੜੀ ਏ, ਪਰ ਜਿਸ ਤਰ੍ਹਾਂ ਕਿ ਡਾਕਟਰ ਨੇ ਕਿਹਾ ਸੀ, ਨਰਵਸਥੀਨੀਆ ਹੈ ਉਸਨੂੰ। ਜੇ ਤੁਸੀਂ ਉਸਨੂੰ ਲਿਆਉਣ ਦੀ ਆਗਿਆ ਦੇਵੋ, ਤਾਂ ਮੈਂ ਚੁਟਕੀ ਵਜਾਉਂਦਿਆਂ ਉਸਨੂੰ ਇਥੇ ਲੈ ਆਵਾਂ। ਹੇ ਧਰਮਾਤਮਾ! ਇਕ ਬਾਪ ਦੇ ਦਿਲ ਨੂੰ ਨਵਜੀਵਨ ਦਿਓ, ਉਸਦਾ ਬੰਸ, ਅੱਗੇ ਵਧਾਓ, ਆਪਣੀ ਪ੍ਰਾਰਥਨਾ ਨਾਲ ਮੇਰੀ ਬਿਮਾਰ ਲੜਕੀ ਦੀ ਜਾਨ ਬਚਾ ਦਿਓ।"

ਵਪਾਰੀ ਇਕ ਵਾਰੀ ਫਿਰ ਗੋਡਿਆਂ ਦੇ ਭਾਰ ਹੋ ਗਿਆ ਤੇ ਇਕ ਪਾਸੇ ਨੂੰ ਜੁੜੇ ਹੋਏ ਹੱਥਾਂ ਉਤੇ ਸਿਰ ਧਰਕੇ ਬੁੱਤ ਜਿਹਾ ਬਣ ਗਿਆ। ਪਾਦਰੀ ਸੇਰਗਈ ਨੇ ਉਸਨੂੰ ਫਿਰ ਉੱਠਣ ਲਈ ਕਿਹਾ ਤੇ ਇਹ ਸੋਚਕੇ ਕਿ ਉਸਦੇ ਕੰਮ-ਕਾਜ ਕਿੰਨੇ ਮੁਸ਼ਕਿਲ ਹਨ, ਪਰ ਉਸਦੇ ਬਾਵਜੂਦ ਉਹ ਕਿਸੇ ਕਿਸਮ ਦਾ ਇਤਰਾਜ਼ ਕੀਤੇ ਬਿਨਾਂ ਉਹਨਾਂ ਨੂੰ ਪੂਰਾ ਕਰਦਾ ਹੈ, ਉਸਨੇ ਡੂੰਘਾ ਹਉਕਾ ਭਰਿਆ ਅਤੇ ਕੁਝ ਪਲ ਦੀ ਚੁੱਪ ਪਿਛੋਂ ਉਸਨੇ ਕਿਹਾ:

"ਠੀਕ ਹੈ, ਸ਼ਾਮ ਨੂੰ ਉਸਨੂੰ ਨੂੰ ਆਉਣਾ। ਮੈਂ ਉਸ ਲਈ ਪ੍ਰਾਰਥਨਾ ਕਰਾਂਗਾ, ਪਰ ਇਸ ਵੇਲੇ ਤਾਂ ਮੈਂ ਬਹੁਤ ਥੱਕਿਆ ਹੋਇਆ ਤੇ ਉਸਨੇ ਅੱਖਾਂ ਬੰਦ ਕਰ ਲਈਆਂ।" ਫਿਰ ਮੈਂ ਬੁਲਵਾ ਭੇਜਾਂਗਾ।

ਵਪਾਰੀ ਪੱਬਾਂ ਭਾਰ ਉਥੋਂ ਚਲ ਪਿਆ,ਜਿਸ ਨਾਲ ਰੇਤ ਉਤੇ ਉਸਦੀ ਜੁੱਤੀ ਨੇ ਹੋਰ ਵੀ ਜ਼ਿਆਦਾ ਚਰਰ-ਚਰਰ ਕੀਤੀ। ਪਾਦਰੀ ਸੇਰਗਈ ਇਕੱਲਾ ਰਹਿ ਗਿਆ।

ਪਾਦਰੀ ਸੇਰਗਈ ਦਾ ਸਾਰਾ ਸਮਾਂ ਪ੍ਰਾਰਥਨਾਵਾਂ ਅਤੇ ਦਰਸ਼ਕਾਂ ਨੂੰ ਮਿਲਣ ਗਿਲਣ ਵਿਚ ਹੀ ਲੰਘਦਾ ਸੀ, ਪਰ ਅੱਜ ਦਾ ਦਿਨ ਤਾਂ ਖ਼ਾਸ ਕਰਕੇ ਮੁਸ਼ਕਿਲ ਰਿਹਾ ਸੀ। ਸਵੇਰੇ ਹੀ ਉੱਚਾ ਅਫਸਰ ਆ ਗਿਆ ਸੀ ਤੇ ਦੇਰ ਤੱਕ ਉਹ ਗੱਲਾਂ ਕਰਦਾ ਰਿਹਾ ਸੀ। ਉਸ ਤੋਂ ਪਿਛੋਂ ਇਕ ਔਰਤ ਆਪਣੇ ਲੜਕੇ ਨੂੰ ਲੈ ਕੇ ਆ ਗਈ। ਉਸਦਾ ਲੜਕਾ ਜਵਾਨ ਪ੍ਰੋਫੈਸਰ ਤੇ ਨਾਸਤਿਕ ਸੀ। ਪਰ ਮਾਂ ਪੱਕੀ ਆਸਤਿਕ ਸੀ ਤੇ ਪਾਦਰੀ ਸੇਰਗਈ ਦੀ ਵੱਡੀ ਭਗਤ ਸੀ। ਉਹ ਇਸ ਲਈ ਲੜਕੇ ਨੂੰ ਇਥੇ ਲਿਆਈ ਸੀ ਕਿ ਪਾਦਰੀ ਸੇਰਗਈ ਉਸ ਨਾਲ ਗੱਲਬਾਤ ਕਰੇ। ਗੱਲਬਾਤ ਬੜੀ ਮੁਸ਼ਕਿਲ ਰਹੀ। ਜਵਾਨ ਪ੍ਰੋਫੈਸਰ ਸ਼ਾਇਦ ਸਾਧੂ ਨਾਲ ਗੱਲਾਂ ਨਹੀਂ ਸੀ ਕਰਨੀਆਂ ਚਾਹੁੰਦਾ ਤੇ ਇਸ ਲਈ ਉਸਦੀ ਹਰ ਗੱਲ ਨਾਲ ਇਸ ਤਰ੍ਹਾਂ ਸਹਿਮਤ ਹੋ ਜਾਂਦਾ ਸੀ, ਜਿਸ ਤਰ੍ਹਾਂ ਕੋਈ ਆਪਣੇ ਤੋਂ ਕਮਜ਼ੋਰ ਦੀ ਗੱਲ ਮੰਨ ਲੈਂਦਾ ਹੈ। ਪਰ ਪਾਦਰੀ ਸੇਰਗਈ ਤਾਂ ਮਹਿਸੂਸ ਕਰ ਰਿਹਾ ਸੀ ਕਿ ਇਹ ਨੌਜਵਾਨ ਪ੍ਰਮਾਤਮਾ ਨੂੰ ਨਹੀਂ ਮੰਨਦਾ, ਪਰ ਇਸ ਦੇ ਬਾਵਜੂਦ ਉਹ ਖੁਸ਼ ਹੈ, ਸੁਖ ਤੇ ਚੈਨ ਮਹਿਸੂਸ ਕਰਦਾ ਹੈ। ਹੁਣ ਉਸ ਗੱਲਬਾਤ ਦੀ ਯਾਦ ਆਉਣ ਤੇ ਉਸਦਾ ਮਨ ਬੇਚੈਨ ਹੋ ਉਠਿਆ।

"ਮਹਾਰਾਜ, ਭੋਜਨ ਕਰ ਲਓ," ਸਹਾਇਕ ਸੰਤ ਬੋਲਿਆ।

"ਹਾਂ, ਕੁਝ ਲੈ ਆਓ।"

ਸਹਾਇਕ ਸੰਤ ਗੁਫਾ ਦੇ ਦਰਵਾਜ਼ੇ ਰਾਹੀਂ ਕੋਈ ਦਸ ਕੁ ਕਦਮ ਦੀ ਦੂਰੀ

43