ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ।

"ਆਉਂਦੀ ਹਾਂ, ਹੁਣੇ ਆਉਂਦੀ ਹਾਂ," ਉਸਨੇ ਜਵਾਈ ਦੀ ਗੱਲ ਸੁਣਕੇ ਜਵਾਬ ਦਿਤਾ ਤੇ ਸਿਰ ਉਤੇ ਆਪਣਾ ਰੁਮਾਲ ਠੀਕ ਕਰਕੇ ਬਾਹਰ ਚਲੀ ਗਈ।

ਇਸ ਵਾਰੀ ਉਹ ਦੇਰ ਤੱਕ ਨਹੀਂ ਵਾਪਸ ਆਈ। ਜਦੋਂ ਉਹ ਵਾਪਸ ਆਈ ਤਾਂ ਕਸਾਤਸਕੀ ਉਸੇ ਸਥਿਤੀ ਵਿਚ ਗੋਡਿਆਂ ਉਤੇ ਅਰਕਾਂ ਰੱਖੀ ਤੇ ਸਿਰ ਝੁਕਾਕੇ ਬੈਠਾ ਹੋਇਆ ਸੀ, ਪਰ ਥੈਲਾ ਪਿੱਠ ਉਤੇ ਸੀ।

ਜਦੋਂ ਉਹ ਟੀਨ ਦਾ ਲੈਂਪ ਲੈ ਕੇ ਅੰਦਰ ਆਈ ਤਾਂ ਕਸਾਤਸਕੀ ਨੇ ਆਪਣੀਆਂ ਸੋਹਣੀਆਂ ਤੇ ਥੱਕੀਆਂ ਹੋਈਆਂ ਅੱਖਾਂ ਉੱਚੀਆਂ ਕਰਕੇ ਉਸ ਵੱਲ ਵੇਖਿਆ ਤੇ ਬਹੁਤ ਹੀ ਡੂੰਘਾ ਸਾਹ ਲਿਆ।

"ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਤੁਸੀਂ ਕੌਣ ਹੋ," ਉਸਨੇ ਝਕਦੇ ਝਕਦੇ ਕਹਿਣਾ ਸ਼ੁਰੂ ਕੀਤਾ। "ਸਿਰਫ ਏਨਾ ਹੀ ਦੱਸਿਆ ਹੈ ਕਿ ਕੁਲੀਨ ਤੀਰਥਯਾਤਰੀ ਹੈ। ਤੇ ਮੈਂ ਤੁਹਾਨੂੰ ਜਾਣਦੀ ਹਾਂ। ਚਲੋ ਚੱਲਕੇ ਚਾਹ ਪੀਉ।"

"ਨਹੀਂ..."

"ਤਾਂ ਮੈਂ ਇਥੇ ਲੈ ਆਉਂਦੀ ਹਾਂ।"

"ਨਹੀਂ, ਮੈਨੂੰ ਕੁਝ ਨਹੀਂ ਚਾਹੀਦਾ। ਪ੍ਰਮਾਤਮਾ ਤੇਰਾ ਭਲਾ ਕਰੇ, ਪਾਸ਼ੇਨਕਾ। ਮੈਂ ਚਲਦਾ ਹਾਂ। ਜੇ ਤੈਨੂੰ ਮੇਰੇ 'ਤੇ ਦਯਾ ਆਉਂਦੀ ਹੈ, ਤਾਂ ਕਿਸੇ ਨੂੰ ਵੀ ਨਹੀਂ ਦੱਸਣਾ ਕਿ ਤੇਰੇ ਨਾਲ ਮੇਰੀ ਮੁਲਾਕਾਤ ਹੋਈ ਸੀ। ਤੈਨੂੰ ਪ੍ਰਮਾਤਮਾ ਦੀ ਕਸਮ, ਕਿਸੇ ਨਾਲ ਵੀ ਇਸ ਦਾ ਜ਼ਿਕਰ ਨਹੀਂ ਕਰਨਾ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇਰਾ। ਮੈਂ ਤਾਂ ਤੇਰੇ ਪੈਰ ਫੜ ਲੈਂਦਾ, ਪਰ ਜਾਣਦਾ ਹਾਂ ਕਿ ਇਸ ਨਾਲ ਤੈਨੂੰ ਪ੍ਰੇਸ਼ਾਨੀ ਹੋਵੇਗੀ ਧੰਨਵਾਦ, ਈਸਾ-ਮਸੀਹ ਦੇ ਨਾਂਅ 'ਤੇ, ਮੁਆਫ਼ ਕਰ ਦੇਵੀਂ।"

"ਅਸ਼ੀਰਵਾਦ ਦਿਉ।"

"ਪ੍ਰਮਾਤਮਾ ਅਸ਼ੀਰਵਾਦ ਦੇਵੇਗਾ। ਈਸਾ-ਮਸੀਹ ਦੇ ਨਾਂਅ 'ਤੇ ਮੁਆਫ਼ ਕਰ ਦੇਵੀਂ।"

ਕਸਾਤਸਕੀ ਨੇ ਜਾਣਾ ਚਾਹਿਆ, ਪਰ ਪਰਾਸਕੋਵੀਆ ਮਿਖਾਇਲੋਵਨਾ ਨੇ ਉਸਨੂੰ ਰੋਕਿਆ, ਰੋਟੀ, ਰੱਸ ਤੇ ਮੱਖਣ ਲਿਆਕੇ ਦਿਤਾ। ਉਸਨੇ ਇਹ ਸਭ ਕੁਝ ਲੈ ਲਿਆ, ਤੇ ਚਲਾ ਗਿਆ।

ਅਨ੍ਹੇਰਾ ਹੋ ਚੁਕਿਆ ਸੀ, ਦੋ ਮਕਾਨ ਲੰਘਦਿਆਂ ਹੀ ਕਸਾਤਸਕੀ ਉਸਦੀਆਂ ਅੱਖਾਂ ਤੋਂ ਓਹਲੇ ਹੋ ਗਿਆ ਤੇ ਸਿਰਫ ਬਿਸ਼ਪ ਦੇ ਕੁੱਤੇ ਤੇ ਭੌਂਕਣ ਤੋਂ ਹੀ ਪਤਾ ਲਗਾ ਕਿ ਉਹ ਤੁਰੀ ਜਾ ਰਿਹਾ ਹੈ।

"ਸੋ ਇਹ ਸੀ ਮੇਰੇ ਸੁਪਨੇ ਦਾ ਮਤਲਬ। ਪਾਸ਼ੇਨਕਾ ਉਹ ਹੈ, ਜੋ ਮੈਨੂੰ ਹੋਣਾ ਚਾਹੀਦਾ ਸੀ ਤੇ ਜੋ ਮੈਂ ਨਹੀਂ ਹੋ ਸਕਿਆ। ਮੈਂ ਇਹ ਮੰਨਦਿਆਂ ਵੀ ਕਿ ਪ੍ਰਮਾਤਮਾ ਲਈ ਜਿਉ ਰਿਹਾ ਹਾਂ, ਲੋਕਾਂ ਲਈ ਜੀਵਿਆ ਤੇ ਉਹ ਇਹ ਕਲਪਨਾ ਕਰਦੀ ਹੋਈ

58