ਪੰਨਾ:ਪਾਪ ਪੁੰਨ ਤੋਂ ਪਰੇ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਹਾਇਤ ਸ਼ਰੀਫ਼ ਹੈਂ। ਇਤਮੀਨਾਨ ਸੇ ਆਏ, ਪਗੜੀ ਦੀ, ਔਰ ਮਜ਼ੇ ਸੇ ਬੈਠ ਗਏ। ਔਰ ਕੁਛ ਐਸੇ ਹੈਂ ਕਿ ਮਕਾਨੋਂ ਕੀ ਛਤੇਂ ਤੋਂ ਕਿਆ, ਈਂਟੇ ਔਰ ਮੱਟੀ ਤੱਕ ਬੇਚ ਕੇ ਖਾ ਗਏ ਹੈਂ।"

ਹੁਣ ਸ਼ਾਇਦ ਇਸੇ ਵਾਸਤੇ ਉਹ ਸ਼ਰਨਾਰਥੀ ਜਿਹੜੇ ਪਹਿਲਾਂ ਗਰੀਬ ਸਨ, ਬੇਕਸ ਸਨ, ਵਿਚਾਰੇ ਸਨ, ਸ਼ੱਕ ਦੀ ਨਜ਼ਰ ਨਾਲ ਵੇਖੇ ਜਾ ਰਹੇ ਸਨ। ਸਥਾਨਕ ਲਾਲੇ ਆਪਸ ਵਿਚ ਗੱਲਾਂ ਕਰਦੇ ਸਨ, ਅਜ਼ੀ ਸ਼ਰਨਾਰਥੀ ਤੋਂ ਹੈ ਹੀ, ਯਿਹ ਸ਼ਰਨਾਰਥਨੇ ਤੋਂ ਇਨ ਸੇ ਭੀ ਬੜ ਗਈ। ਦੇਖੀਏ ਨਾ ਵਹਾਂ ਸੇ ਲੁਟ ਕਰ ਆਈ ਹੈਂ ਆਪ, ਔਰ ਯਹਾਂ ਸੁਰਖ਼ ਪੌਡਰ ਪਹਿਲੇ ਸੇ ਜ਼ਿਆਦਾ ਵਿਕ ਰਹਾ ਹੈ। ਖੁਲ੍ਹੇ ਬੰਦੋਂ ਬਜ਼ਾਰੋਂ ਕੀ ਸੈਰ ਹੋ ਰਹੀ ਹੈ। ਆਪ ਮਲਾਈ ਕੀ ਬਰਫ਼ ਖਾ ਰਹੀ ਹੈਂ। ਖਾਂਚੇ ਵਾਲੇ ਸੇ ਆਪ ਨੇ ਚਾਟ ਲੀ ਹੈ, ਔਰ ਅਬ ਸਾਰੇ ਬਾਜ਼ਾਰ ਪੱਤਾ ਚਾਟ ਰਹੀ ਹੈਂ। ਆਮ ਬੇ-ਹਯਾਈ ਹੋ ਰਹੀ ਹੈ, ਔਰ ਹਮ ਯਹਾਂ ਬੈਠੇ ਦੇਖ ਰਹੇ ਹੈਂ। ਸਾਹਬ ਐਸੇ ਤੋਂ ਨਹੀਂ ਚਲੇਗਾ।"

ਇਸ ਤੋਂ ਵਧ ਭੈੜੀ ਦਿਸ਼ਾ ਸ਼ਰਨਾਰਥੀਆਂ ਦੀ ਸੀ, ਜਿਹੜੇ ਅਵਲ ਤੇ ਕੁਛ ਲਿਆਏ ਹੀ ਨਹੀਂ ਸਨ ਤੇ ਜੋ ਕੋਈ ਦੋ ਕੱਪੜੇ ਬਚਾ ਕੇ ਲੈ ਆਇਆ ਸੀ ਤੇ ਉਹੋ ਹੀ ਉਸ ਦੇ ਸਭ ਤੋਂ

ਵਧਿਆ ਕਪੜੇ ਸਨ। ਕਈ ਸ਼ਰਨਾਰਥੀ ਇਹੋ ਜਹੇ ਨਜ਼ਰੀ ਹਨ ਆਉਂਦੇ ਹਨ ਜੋ ਮਰਦ ਹੋ ਕੇ ਹੀ ਤੀਵੀਆਂ ਦੀਆਂ ਕਮੀਜ਼ਾਂ ਪਾਈ ਫਿਰਦੇ ਸਨ। ਜਦੋਂ ਕਿਸੇ ਸ਼ਰਨਾਰਥੀ ਨੇ ਰੇਸ਼ਮ ਦੀ ਕੋਈ ਕਮੀਜ਼ ਜਿਹੜੀ ਉਹ ਬਚਾ ਕੇ ਲਿਆਇਆ ਸੀ, ਪਾਈ ਹੁੰਦੀ ਤਾਂ ਆਪਸ ਵਿਚ ਟਿਚਰਾਂ ਕਰਦੇ ਸਨ, "ਨਾਮ ਕੋ ਆਪ ਸਰਨਾਰਬੀ ਹੈਂ, ਵੈਸੇ ਪਹਿਨਤੇ ਆਪ ਸਿਲਕ ਹੈਂ।" ਵਿਚਾਰੇ ਸ਼ਰਨਾਰਥੀ ਆਪਣੀਆਂ ਸਾਰੀਆਂ ਮਜਬੂਰੀਆਂ ਸਣੇ

੧੦੫