"ਅਸੀਂ ਨਹੀਂ ਜਾਣਦੇ। ਪਿਛਲਾ ਕਰਾਇਆ ਦਿਉ ਤੇ ਅਗੋਂ ਲਈ ਨਾ ਦੇ ਸਕੋ ਤਾਂ ਮਕਾਨ ਖਾਲੀ ਕਰ ਦਿਓ। ਇਹ ਸਰਕਾਰੀ ਰਕਮ ਹੈ।"
ਕੇਸਰ ਸਿੰਘ ਤੇ ਇਕ ਅਜੀਬ ਬੇ-ਚੈਨੀ ਜਹੀ ਛਾ ਗਈ ਸੀ ਉਹ ਇਹੋ ਜਹੇ ਸਰਕਾਰੀ ਹੁਕਮਾਂ ਤੋਂ ਸਤਿਆ ਜਾਪਦਾ ਸੀ ਤੇ ਜੋਸ਼ ਨਾਲ ਕੰਬ ਰਿਹਾ ਸੀ।
ਮਾਤਾ ਜੀ ਦੇ ਕਹਿਣ ਤੇ ਮੈਂ ਰੈਂਟ ਕੁਲੈਕਟਰ ਨਾਲ ਬਾਹਰ ਨਿਕਲ ਕੇ ਗਲ ਬਾਤ ਕੀਤੀ ਤੇ ਕੇਸਰ ਸਿੰਘ ਦੀ ਮਜਬੂਰੀ ਜਤਾਈ, ਪਰ ਉਹ ਟਸ ਤੋਂ ਮਸ ਨਾ ਹੋਇਆ।
ਕੇਸਰ ਸਿੰਘ ਖਤਰਨਾਕ ਤੌਰ ਤੇ ਕੰਬ ਰਿਹਾ ਸੀ। ਉਹਦਿਆਂ ਕੰਨਾਂ ਵਿਚ ਗੂੰਜ ਰਿਹਾ ਸੀ, "ਮਕਾਨ ਖਾਲੀ ਕਰ ਦਿਓ। ਸਾਢੇ ਤਿੰਨ ਸੌ ਰੁਪਈਆ।" ਉਹ ਖਲਾ ਵਿਚ ਕਿਧਰੇ ਵੇਖ ਰਿਹਾ ਸੀ ਦਿੱਲੀ ਦੀਆਂ ਬੇ-ਸ਼ੁਮਾਰ ਸੜਕਾਂ ਦੀਆਂ ਪਟੜੀਆ ਅਣ-ਗਿਣਤ ਸ਼ਰਨਾਰਥੀ ਕੈਂਪ ਤੇ ਇਹ ਜਿਵੇਂ ਉਹਦੀ ਨਜ਼ਰ ਬੇਅਰਡ ਰੋਡ ਦੇ ਉਸ ਸਟਾਲ ਤੇ ਆ ਕੇ ਰੁਕ ਗਈ, ਜਿਸ ਦਾ ਪਛਵਾੜੇ ਵਿਚ ਉਹ ਆਪਣੀਆਂ ਧੀਆਂ ਨਾਲ ਸਤ ਮਹੀਨੇ ਪਹਿਲੋਂ ਰਹਿੰਦਾ ਰਿਹਾ ਸੀ। ਅਣ-ਗਿਣਤ ਗਵਾਰਾ ਤੇ ਨਾ-ਗਵਾਰ ਹਾਸੇ ਉਹਦੇ ਕੰਨਾਂ ਵਿਚ ਭਿਣਕ ਉਠੇ। ਬੇਸ਼ੁਮਾਰ ਅਣ-ਡਿਠ ਚਿਹਰੇ ਉਸ ਦੇ ਸਾਹਮਣੇ ਫਿਰ ਗਏ ਤੇ ਫੇਰ ਝਟ ਹੀ ਉਹ ਉਠ ਕੇ ਉਸ ਰੈਂਟ ਕੁਲੈਕਟਰ ਨੂੰ ਆਪਣੇ ਨਾਲ ਅੰਦਰ ਲੈ ਗਿਆ।
ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਕੇਸਰ ਸਿੰਘ ਉਸ ਨੂੰ ਆਖ ਰਿਹਾ ਸੀ, “ਮੇਰੇ ਕੋਲ ਹੋਰ ਤੇ ਕੁਝ ਵੀ ਨਹੀਂ। ਸਾਢੇ ਤਰੈ ਸੌ ਰੁਪਿਆ ਕਿਥੋਂ ਦਿਆਂ? ਹਾਂ, ਹੇ
੧੦੮