ਪੰਨਾ:ਪਾਪ ਪੁੰਨ ਤੋਂ ਪਰੇ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਮਾਸੜ ਨੇ ਦੂਜਾ ਵਿਆਹ ਕਰ ਲਿਆ ਸੀ ਤੇ ਉਦੋਂ ਦੀ ਉਹ ਸਾਡੇ ਘਰ ਹੀ ਰਹਿਦੀ ਸੀ।

ਅਸੀਂ ਨਿੱਕੇ ਹੁੰਦਿਆਂ ਤੋਂ ਇਕੱਠੇ ਰਹਿੰਦੇ ਆ ਰਹੇ ਸਾਂ। ਹੁਣ ਆਪਣੀ ਸੂਝ ਅਨੁਸਾਰ ਅਸੀਂ ਆਪਣੇ ਆਪ ਨੂੰ ਵਡੇ ਸਮਝਦੇ ਸਾਂ। ਗੁਜ਼ਰਿਆ ਹੋਇਆ ਸਮਾਂ ਇਕ ਉਮਰ ਜਾਪਦਾ ਸੀ। ਅਸੀਂ ਇਕੱਠੇ ਰਹਿੰਦੇ ਸਾਂ, ਇਕੱਠੇ ਖੇਡਦੇ ਸਾਂ, ਇਕੱਠੇ ਖਾਂਦੇ ਸਾਂ ਤੇ ਇਕੱਠੇ ਹੀ ਸੋਚਦੇ ਸਾਂ। ਸਾਡੀਆਂ ਖੇਡਾਂ ਆਮ ਤੌਰ ਤੇ ਮੁੰਡਿਆਂ ਤੇ ਕੁੜੀਆਂ ਦੀਆਂ ਰਲਵੀਆਂ ਖੇਡਾਂ ਹੁੰਦੀਆਂ ਸਨ। ਅਸੀਂ ਸਾਰਾ ਦਿਨ ਕਣਕ, ਬਾਜ਼ਰਾਮਕੱਈ ਤੇ ਜਵਾਰ ਦਿਆਂ ਖੇਤਾਂ ਵਿਚ ਦੌੜਦੇ। ਰਹਿੰਦੇ ਸਾਂ, ਚਿੜੀਆਂ ਉਡਾਂਦੇ ਰਹਿੰਦੇ ਸਾਂ, ਜਾਂ ਤਿੱਤਲੀਆਂ ਫੜਦੇ, ਸਾਡਾ ਖਾਣਾ ਆਮਤੌਰ ਤੇ ਲੋਕਾਂ ਦਿਆਂ ਬਾਗਾਂ ਵਿਚੋਂ ਚੋਰੀ ਕੀਤੇ ਹੋਏ ਫਲ ਹੁੰਦੇ ਸਨ,ਤੇ ਅਸੀਂ ਸੋਚਿਆ ਕਰਦੇ ਸਾਂ, 'ਬੱਚੇ ਕਿਥੋਂ ਆਉਂਦੇ ਹਨ?' ਇਸ ਦਾ ਉਤਰ ਇਕ ਲੰਮੀ ਚੁਪ ਹੁੰਦਾ ਸੀ ਤੇ ਹੈਰਾਨੀ। ਅਸੀਂ ਕਦੀ ਵੀ ਕਿਸੇ ਨਤੀਜੇ ਤੇ ਨਹੀਂ ਸਾਂ ਅਪੜ ਸਕੇ।

ਉਨ੍ਹੀਂ ਦਿਨੀਂ ਸਾਡੇ ਪਿੰਡ ਵਿਚ ਇਕ ਹੋਰ ਕੁੜੀ ਆਈ। ਸਾਡੇ ਗਵਾਂਢ ਉਦੋਂ ਇਕ ਮਾਸਟਰ ਤੇ ਉਸ ਦੀ ਵਹੁਟੀ ਰਿਹਾ ਕਰਦੇ ਸਨ। ਇਹ ਕੁੜੀ, ਉਹਨਾਂ ਦੀ ਭਤੀਜੀ ਸੀ-ਪਤਲੀ ਤੇ ਲੰਮੀ ਜਹੀ। ਉਸਦਾ ਰੰਗ ਗੋਰਾ ਸੀ, ਤੇ ਵਿੰਗਾ ਚੀਰ ਕਢਦੀ ਸੀ। ਉਹ ਬੜੀ ਨਖਰੇਲੋ ਜਹੀ ਸੀ। ਸ਼ਹਿਰ ਦੇ ਕਿਸੇ ਸਕੂਲ ਵਿਚ ਪੜ੍ਹਦੀ ਸੀ ਤੇ ਹੁਣ ਗਰਮੀਆਂ ਦੀਆਂ ਛੁੱਟੀਆਂ ਕਟਣ ਇਥੇ ਆਈ ਸੀ। ਉਹ ਸਾਨੂੰ ਰੋਜ਼ ਨਵੀਆਂ ਗੱਲਾਂ ਦਸਿਆ ਕਰਦੀ ਸੀ। ਮੈਨੂੰ ਤਾਂ ਉਹ ਨਾ ਆਪ ਚੰਗੀ ਲਗਦੀ ਸੀ ਨਾ ਉਸ ਦੀਆਂ ਗੱਲਾਂ, ਪਰ ‘ਮੁੰਨੀ ਉਸ ਨੂੰ ਪਸੰਦ ਕਰਦੀ ਸੀ। ਉਹ ਮੁੰਨੀ ਨਾਲੋਂ ਵੀ ਦੋ ਸਾਲ ਵੱਡੀ ਸੀ।

੨੯