ਕੋਸ ਲਵੇ ਜਾਂ ਚੋਰੀ ਛਿਪੀ ਚਾਰ ਹੰਝੂ ਕੇਰ ਲਵੇ; ਪਰ ਇਹ ਨਾ ਉਸ ਦੇ ਰੋਗ ਦਾ ਇਲਾਜ ਸੀ ਨਾ ਉਸ ਦੇ ਦਰਦ ਦੀ ਦਵਾ। ਘਾਵਾਂ ਦੀ ਮਲ੍ਹਮ ਪੱਟੀ ਕਰਨ ਦੀ ਥਾਂ ਏਹਨਾਂ ਨੂੰ ਹੋਰ ਖਰਚਣਾ ਕਿਥੋਂ ਦੀ ਸਿਆਣਪ ਹੈ। ਉਸ ਦੇ ਸਬਰ ਦਾ ਪੁਲ ਟੁਟ ਚੁਕਾ ਸੀ। ਉਹ ਜਾਣਦੀ ਸੀ ਚੰਗੀ ਤਰ੍ਹਾਂ, ਕਿ ਨਦੀ ਦੀ ਧਾਰ ਕਾਫੀ ਜ਼ੋਰਦਾਰ ਹੈ, ਅਤੇ ਪੁਲ ਟੁਟਦਿਆਂ ਹੀ ਉਹ ਨਦੀ ਵਿਚਕਾਰ ਹੋਵੇਗੀ। ਪਰ ਫੇਰ ਵੀ ਕੀ ਪਤਾ, ਲਹਿਰਾਂ ਦੇ ਚੱਕਰ ਉਸ ਨੂੰ ਪਾਤਾਲ ਵਿਚ ਹੀ ਲੈ ਜਾਣ ਜਾਂ ਕੋਈ ਛਲ ਉਸ ਨੂੰ ਲੈ ਜਾਵੇ ਕਿਤੇ ਹੋਰ, ਕਿਸੇ ਅਨ-ਡਿਠੇ ਘਾਟ ਵਲ, ਸਦਾ ਲਈ। ਹੋ ਸਕਦਾ ਹੈ ਉਸ ਦੀ ਕਿਸਮਤ ਉਸ ਨੂੰ ਕੇਵਲ ਪੇਤਲਿਆਂ ਪੇਤਲਿਆਂ ਪਾਣੀਆਂ ਵਿਚ ਹੀ ਰੱਖ ਲਵੇ, ਤੇ ਫੇਰ ਉਸ ਦੀ ਹਿੰਮਤ ਦੀ ਕੋਈ ਛੱਲ ਉਸ ਨੂੰ ਕੰਢੇ ਤੋਂ ਲੈ ਜਾਵੇ ਉਸ ਪਾਰ! ਇਹ ਕੌਣ ਜਾਣਦਾ ਸੀ, ਫੇਰ ਕੀ ਹੋਵੇਗਾ। ਉਸ ਨੂੰ ਤਾਂ ਹੱਲ ਚਾਹੀਦਾ ਸੀ ਆਪਣੀ ਹੁਣ ਦੀ ਉਲਝਣ ਦਾ।
ਤੇ ਅਜ ਫੇਰ ਪੈਮਾਨੇ ਛਲਕਦੇ ਰਹੇ ਸਨ। ਸਾਰਾ ਦਿਨ ਉਸ ਦੀਆਂ ਅੱਖੀਆਂ ਤ੍ਰਿਮ ਤ੍ਰਿਮ ਅਥਰੂ ਵੀਟਦੀਆਂ ਰਹੀਆਂ ਸਨ। ਹੁਣ ਕ੍ਰਿਸ਼ਨ ਉਸ ਦੀਆਂ ਝੀਲ ਜਿਡੀਆਂ ਚੌੜੀਆਂ ਅੱਖੀਆਂ ਵਿੱਚ ਲੱਥ ਗਿਆ ਸੀ।
‘ਗੀਤਾ ਆਖ਼ਿਰ ਗੀਤਾ ਹੀ ਰਹੀ'। ਤੇ ਇਹ ਹੈ ਵੀ ਤਾਂ ਸਚ ਸੀ। ‘ਗੀਤਾ ਵੀ ਤਾਂ ਆਖ਼ਿਰ 'ਕਿਸ਼ਨ ਲੀਲ੍ਹਾ' ਦਾ ਵਰਨਨ ਹੀ ਹੈ। ਪਰ ਇਹ ‘ਗੀਤਾ' ਅਜ ਕ੍ਰਿਸ਼ਨ ਲੀਲ੍ਹਾ ਦਾ ਵਰਨਨ ਨਹੀਂ ਕਰ ਰਹੀ। ਉਹ ਜਾਣਦੀ ਸੀ ਆਪਣੇ ਕ੍ਰਿਸ਼ਨ ਬਾਰੇ ਸਭ ਕੁਝ, ਉਸ ਨੂੰ ਲੋੜ ਨਹੀਂ ਸੀ ਉਸ ਦੀ ਲੀਲ੍ਹਾ ਬਿਆਨ ਕਰਨ ਦੀ। ਸਗੋਂ ਉਹ ਤਾਂ ਸ਼ਕਾਇਤ ਕਰ ਰਹੀ ਸੀ ਉਸਦੇ ਰਵਈਏ ਦੀ। ਉਹ ਦੁਖੀ ਸੀ ਉਸ ਦੇ ਵਤੀਰੇ ਹੱਥੋਂ ਤੇ ਉਸ ਨੇ ਆਪਣਾ ਮੂੰਹ ਦੂਜੇ
੪੪