ਪੰਨਾ:ਪਾਰਸ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਭਾਵਕ ਲਗਨ ਟੁਟ ਗਈ । ਹੱਥ ਵਿਚਲੇ ਕਾਗਜ਼ ਥਲੇ ਰੱਖਕੇ ਉਸਨੇ ਆਖਿਆ, 'ਅਜ ਇੱਥੇ ਆਉਣ ਲਈ ਕਿੱਦਾਂ ਜੀਅ ਕਰ ਆਇਆ ? ਕੀ ਬੁਖਾਰ ਦਾ ਆਰਾਮ ਹੈ ?'

ਸਿਧੇਸ਼ਵਰੀ ਨੇ ਬੜੇ ਮਾਣ ਨਾਲ ਆਖਿਆ, 'ਸ਼ੁਕਰ ਹੈ ਪੁਛ ਤਾਂ ਲਿਆ ਹੈ ?'

ਗਰੀਸ਼ ਨੇ ਖੁਸ਼ ਜਹੇ ਹੋ ਕੇ ਆਖਿਆ, 'ਵਾਹ ਮੈਂ ਅਜੇ ਵੀ ਨਾ ਪੁਛਦਾ ? ਪਰਸੋਂ ਮਣੀ ਨੂੰ ਸੱਦ ਕੇ ਪੁੱਛਿਆ ਸੀ, ਆਪਣੀ ਮਾਂ ਨੂੰ ਦਵਾ ਦਾਰੂ ਲਿਆ ਕੇ ਦੇਂਦਾ ਹੈਂ ਯਾ ਕਿ ਨਹੀਂ ? ਅੱਜ ਕੱਲ ਦੀ ਉਲਾਦ ਹੀ ਇਹੋ ਜਹੀ ਹੈ ਜੋ ਮਾਂ ਬਾਪ ਨੂੰ ਨਹੀਂ ਮੰਨਦੀ ।'

ਸਿਧੇਸ਼ਵਰੀ ਨਾਰਾਜ਼ ਹੋ ਕੇ ਬੋਲੀ, 'ਬੁੱਢੇ ਵਾਰੇ ਝੂਠ ਮਾਰਦਿਆਂ ਸ਼ਰਮ ਨਹੀਂ ਆਉਂਦੀ । ਪੰਦਰਾਂ ਦਿਨ ਹੋਏ ਮਣੀ ਆਪਣੀ ਭੂਆ ਪਾਸ ਇਲਾਹਬਾਦ ਗਿਆ ਹੋਇਆ ਹੈ। ਤੁਸਾਂ ਪਰਸੋਂ ਕਿਦਾਂ ਪੁਛ ਲਿਆ ? ਜੋ ਗੱਲ ਕਦੇ ਨਹੀਂ ਸੀ ਕੀਤੀ ਉਹ ਹੁਣ ਕਰੋਗੇ ? ਖੈਰ ਜਾਣ ਦਿਓ ਮੈਂ ਇਸ ਵਾਸਤੇ ਨਹੀਂ ਆਈ। ਮੈਂ ਏਸ ਵਾਸਤੇ ਆਈ ਹਾਂ ਕਿ ਪਤਾ ਕਰ ਸਕਾਂ ਜੋ ਛੋਟੇ ਲਾਲਾ ਜੀ ਨਾਲ ਮੁਕਦਮਾ ਕਿਸ ਗੱਲ ਦਾ ਚਲ ਰਿਹਾ ਹੈ ?'

ਗਰੀਸ਼ ਬਰੁਤ ਕ੍ਰੋਧ ਵਿਚ ਆਕੇ ਕਹਿਣ ਲੱਗੇ, 'ਉਹ ਤਾਂ ਚੋਰ ਹੈ, ਚੋਰ ! ਇਕ ਦਮ ਹੀ ਕੰਗਾਲ ਹੋ ਗਿਆ ਹੈ। ਜਮੀਨ ਤੇ ਜਾਇਦਾਦ ਸਭ ਫੂਕੀ ਜਾਂਦਾ ਹੈ । ਉਹਨੂੰ ਬਿਨਾਂ ਬਾਹਰ ਕੱਢੇ ਤੋਂ ਆਪਣਾ ਬਚਾ ਨਹੀਂ ਹੋ ਸਕਦਾ । ਸਭ ਕੁਝ ਬਰਬਾਦ ਕਰ ਸੁਟਿਆ ਹੈ ।'