ਪੰਨਾ:ਪਾਰਸ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

‘ਪਟਲਡਾਂਗਾ’ ਵਿਚ ਸੀ। ਹੁਣ ਜਦ ਦੀ ਉਹ ਕ੍ਰਿਸ਼ਨ ਨਗਰੋਂ ਵਾਪਸ ਆਈ ਹੈ ਉਹਨਾਂ ਨੂੰ ਨਹੀਂ ਮਿਲ ਸਕੀ। ਅਜ ਇਕਾਦਸ਼ੀ ਹੈ। ਸਸ ਵਾਸਤੇ ਰੋਟੀ ਪਕਾਉਣ ਦੀ ਲੋੜ ਨਾ ਸਮਝਕ, ਸਿਧਸ਼ਵਰ ਨੂੰ ਸਵੇਰੇ ਹੀ ਵਿਚਕਾਰਲੇ ਲੜਕੇ ਤੇ ਦਵਾਈ ਪਿਲਾਉਣ ਦਾ ਭਾਰ ਸੁਟ ਕੇ ਉਹ ਮਾਸੀ ਪਾਸੇ ਚਲੀ ਗਈ ਸੀ।

ਸਿਆਲ ਦੇ ਕੁੱਕੜ ਉਡਾਰੀ ਦਿਨ, ਦੋ ਘੰਟਿਆਂ ਪਿਛੋਂ ਹੀ ਰਾਤ ਪੈਜਾਂਦੀ ਹੈ। ਕੱਲ ਸਵੇਰ ਤੋਂ ਹੀ ਸਿਧੇਸ਼ਵਰੀ ਦਾ ਠੀਕ ਤੌਰ ਤੇ ਬੁਖਾਰ ਨਹੀਂ ਉਤਰਿਆ। ਅਜੇ ਉਹ ਰਜਾਈ ਲੈ ਕੇ ਬਿਲਕੁਲ ਮੁਰਦਿਆਂ ਵਾਂਗ ਪਲੰਗ ਦੇ ਕੇ ਪਾਸੇ ਰਜਾਈ ਵਲੇਟ ਕੇ ਸੌਂ ਰਹੀ ਸੀ। ਉਸੇ ਪਲੰਘ ਤੇ ਤਿੰਨ ਚਾਰ ਬੱਚੇ ਰੌਲਾ ਰੱਪਾ ਪਾਕੇ ਖੇਡ ਰਹੇ ਸਨ। ਬਲੇ “ਕਨਿਆਈ ਲਾਲ’ ਬੈਠਾ, ਦੀਵੇ ਦੇ ਚਾਨਣੇ, ਜਗਰਾਫੀਏ ਨੂੰ ਘੋਟਾ ਲਾ ਰਿਹਾ ਸੀ। ਦੂਜੇ ਪਾਸੇ ਹਰਚਰਨ ਸਿਰਹਾਣੇ ਕੋਲ ਬੱਤੀ ਰਖ ਕੇ ਕਿਤਾਬ ਖੋਲ ਇਕਾਗਰ ਚਿਤ ਨਾਲ ਪੜਨ ਡਿਹਾ ਹੋਇਆ ਸੀ। ਖਬਰੇ ਇਮਤਿਹਾਨ ਵਾਸਤੇ ਪੜ ਰਿਹਾ ਸੀ ਕਿਉਕਿ ਐਨੇ ਰੌਲੇ ਵਿਚ ਵੀ ਉਹਦਾ ਧਿਆਨ ਨਹੀਂ ਸੀ ਉਲਟ ਰਿਹਾ। ਜਿਹੜੇ ਬਚੇ ਹੁਣ ਤਕ ਬਿਸਤਰੇ ਤੇ ਰੌਲਾ ਪਾ ਰਹੇ ਸਨ ਇਹ ਸਾਰੇ ਬਾਬੂ ਹਰੀਸ’ ਦੀ ਉਲਾਦ ਸਨ।

'ਵਿਪਿਨ ਨੇ ਝੁਕ ਕੇ ਸਿਧੇਸ਼ਵਰੀ ਦੇ ਮੂੰਹ ਤੇ ਮੂੰਹ ਕਰਕੇ ਆਖਿਆ, ਅੱਜ ਮੇਰੀ ਸੱਜੇ ਪਾਸੇ ਸੋਣ ਦੀ ਵਾਰੀ ਹੈ ਨਾ ਮਾਂ ? ਪਰ ਵਡੀ ਮਾਂ ਦੇ ਜੁਵਾਬ ਦੇਣ ਤੋਂ ਪਹਿਲਾਂ ਹੀ