ਪੰਨਾ:ਪਾਰਸ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਹੀ ਨਹੀਂ ਸੁਣੀਆਂ, ਛੋਟੇ ਥਾਂ ਹੋ ਕੇ ਅਤੁਲ ਨੇ ਹਰੀ ਦੀ ਏਦਾਂ ਖਿਲੀ ਉਡਾਈ ਹੈ ਤੇ ਤੂੰ ਵੀ ਹਿੜ ਹਿੜ ਕਰਕੇ ਹੱਸਦੀ ਰਹੀ ਏ। ਜੇ ਮੇਰਾ ਆਪਣਾ ਮੁੰਡਾ ਹੁੰਦਾ ਤਾਂ ਮੈਂ ਜੀਉਂਦਿਆਂ ਨ ਛੱਡਦੀ। ਇਹ ਆਖ ਕੇ ਉਹ ਆਪਣੇ ਕੰਮ ਜਾ ਲੱਗੀ।

ਸਿਧੇਸ਼ਵਰੀ ਛੋਟੀਆਂ ਨੋਹਾਂ ਦਾ ਝਗੜਾ ਵੇਖ ਕੇ ਚੁਪ ਚਾਪ ਇਸ਼ਟ ਮੰਤਰ ਦਾ ਜਪ ਕਰਨ ਲੱਗ ਪਈ।

ਨੈਨਤਾਰਾ ਨੂੰ ਮੌੜ ਨ ਮੁੜਿਆ ਵੇਖ ਕੇ ਆਖਿਆ, ਤੁਸਾਂ ਜੇ ਆਪ ਕੁਝ ਨਹੀਂ ਕੀਤਾ ਤਾਂ ਫੇਰ ਸਾਡੇ ਪਾਸ ਜਿਹੜਾ ਰਾਹ ਸਾਨੂੰ ਲੱਭੇਗਾ, ਅਸੀਂ ਆਪ ਹੀ ਕੁਝ ਨਾ ਕੁਝ ਜਰੂਰ ਕਰ ਲਵਾਂਗੇ। ਫੇਰ ਵੀ ਜਾਂ ਸਿਧੇਸ਼ਵਰੀ ਕੁਝ ਨ ਬੋਲੀ ਤਾਂ ਨੈਨਤਾਰਾ ਲੜਕੇ ਨੂੰ ਲੈ ਕੇ ਬਾਹਰ ਚਲੀ ਗਈ।

ਪਰ ਦਸ ਕੁ ਮਿੰਟਾਂ ਪਿਛੋਂ ਜਦ ਸਿਧੇਸ਼ਵਰੀ ਪੂਜਾ ਪਾਠ ਤੋਂ ਵਿਹਲੀ ਹੋਈ ਤਾਂ ਛੋਟੀ ਨੋਹ ਫੇਰ ਆ ਹਾਜ਼ਰ ਹੋਈ। ਉਹ ਸਿਰਫ ਬੂਹੇ ਦੇ ਪਿਛੇ ਖਲੋ ਕੇ ਗੱਲ ਬਾਤ ਸੁਣ ਰਹੀ ਸੀ।

ਸਿਧੇਸ਼ਵਰੀ ਨੇ ਡਰਦਿਆਂ ਸੁਕੇ ਹੋਏ ਮੂੰਹ ਨਾਲ ਪੁੱਛਿਆ ਵਿਚਕਾਰਲੀ ਨੋਂਹ ਕਿੱਥੇ ਹੈ ?"

ਨੈਨਤਾਰਾ ਨੇ ਆਖਿਆ, “ਇਹ ਜਾਣਨ ਵਾਸਤੇ ਆਈ ਹਾਂ। ਤਾਂ ਕਿਸੇ ਦੇ ਪਿਉ ਦਾ ਦਿੱਤਾ ਨਹੀਂ ਖਾਂਦੀ ਜੋ ਹਰ ਵੇਲੇ ਜੁਤੀਆਂ ਖਾਂਦੀ ਰਹਾਂਗੀ।"

ਸਿਧੇਸ਼ਵਰੀ ਨੇ ਉਸਨੂੰ ਸ਼ਾਂਤ ਕਰਨ ਦੇ ਖਿਆਲ ਨਾਲ ਬੜਾ ਨਰਮਾਈ ਨਾਲ ਕਿਹਾ, "ਜੁਤੀਆਂ ਕਿਉਂ ਖਾਏਗੀ ਧੀਏ, ਉਹਦਾ ਗੱਲ ਕਰਨ ਦਾ ਢੰਗ ਹੀ ਇਹੋ ਹੈ