ਪੰਨਾ:ਪਾਰਸ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)

੪.

ਪੰਜ ਕੁ ਦਿਨ ਪਿੱਛੋਂ ਵਿਚਕਾਰਲੀ ,ਨੌਹ ਲਗ ਪਈ ਬੋਰੀਆ ਬਿਸਤਰਾ ਬੰਨਣ। ਸਿਧੇਸ਼ਵਰੀ ਨੂੰ ਪਤਾ ਲਗ ਗਿਆ ਤੇ ਉਹ ਦਰਵਾਜੇ ਅਗੇ ਆ ਕੇ ਖੜੀ ਹੋ ਗਈ। ਮਿੰਟ ਕੁ ਚੁਪ ਚਾਪ ਸਭ ਕੁਝ ਵੇਖ ਵਾਖ ਕੇ ਕਹਿਣ ਲੱਗੀ, “ਇਹ ਅੱਜ ਕੀ ਹੋ ਰਿਹਾ ਹੈ ?”

ਨੈਨਤਾਰਾ ਨੇ ਉਦਾਸ ਜਹੀ ਹੋਕੇ ਆਖਿਆ, “ਸਭ ਕੁਝ ਵੇਖ ਤਾਂ ਰਹੀ ਏਂ।"

'ਵੇਖ ਤਾਂ ਰਹੀ ਆਂ, ਪਰ ਤੂੰ ਕਿੱਥੇ ਜਾਣਦੀਆਂ ਤਿਆਰੀਆਂ ਕਰਨ ਲੱਗੀ ਹੋਈਏ ?

ਨੈਨਤਾਰਾ ਨੇ ਉਸੇ ਤਰਾਂ ਆਖਿਆ, ਜਿੱਥੇ ਰੱਬ ਲੈ ਜਾਇਗਾ।

'ਫੇਰ ਵੀ ਕੁਝ ਦੱਸ ਤਾਂ ਸਹੀ ?'

ਮੈਂ ਕਿੱਦਾਂ ਆਖਾਂ ਕਿਥੇ ਜਾਵਾਂਗੀ। ਉਹ ਘਰ ਠੀਕ ਕਰਨ ਗਏ ਹਨ ਜਦ ਤਕ ਮੁੜਕੇ ਨਹੀਂ ਆ ਜਾਂਦੇ ਮੈਂ ਕਿਦਾਂ ਆਖ ਸਕਦੀ ਹਾਂ ਕਿ ਕਿੱਥੇ ਜਾਵਾਂਗੀ ?

‘ਤੇਰੇ ਜੇਠ ਨੂੰ ਪਤਾ ਹੈ ?'

'ਉਹਨੂੰ ਪਤਾ ਕਰਨ ਦੀ ਕੀ ਲੋੜ ਹੈ ? ਜਿਹਨੂੰ ਲੋੜ ਹੈ, ਜਿਠਾਣੀ ਸਭ ਕੁਝ ਜਾਣਦੀ ਹੈ। ਝੀਤ ਥਾਣੀ ਇਕ ਵਾਰੀ ਵੇਖ ਵੀ ਗਈ ਹੈ।