ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਇਕ ਤੋਂ ਵਧੀਕ ਭੋਗ ਪਵਾਏ ਜਾਂਦੇ ਹਨ। ਇਹ ਆਸਰਾ ਬੜਾ ਉੱਤਮ ਹੈ, ਆਸ ਹੈ ਇਸ ਆਸਰੇ ਆਪ ਸੁਖੀ ਹੋ ਰਹੇ ਹੋਸੇ ਤੇ ਵਿਛੜੇ ਪਿਆਰੇ ਨੂੰ ਇਹ ਸੁਖ ਦਹਗੁਣਾਂ ਹੋ ਕੇ ਪਹੁੰਚਦਾ ਤੇ ਸੁਗਦਾਈ ਕਰ ਰਿਹਾ ਹੋਸੀ। ਮੇਰੇ ਖ਼ਯਾਲ ਵਿਚ ਭੋਗ ਪਾਠ ਹੋਰ ਪੁਆਉਣੇ ਚਾਹੀਦੇ ਹਨ। ਵਿਛੜੀਆਂ ਰੂਹਾਂ ਨੂੰ ਚਾਹੇ ਉਹ ਸੁਖ ਦੇ ਟਿਕਾਣੇ ਬੀ ਅੱਪੜ ਗਈਆਂ ਹੋਣ ਇਹ ਗਜ਼ਾ 'ਮੈ ਗੁਰਬਾਣੀ ਆਧਾਰੁ ਹੈ' ਬੜਾ ਸੁਖ ਪਹੁੰਚਾਉਂਦੀ ਹੈ। ਵਾਹਿਗੁਰੂ ਆਪ ਦਾ ਸਹਾਈ ਹੋਵੇ, ਅਪਨੇ ਪਿਆਰ ਵਿਚ ਉਚਾ ਕਰੇ, ਨਾਮ ਬਾਣੀ ਦਾ ਦਾਨ ਵੱਧ ਤੋਂ ਵੱਧ ਬਖਸ਼ੇ ਤੇ ਆਪਣਾ ਭਾਣਾ ਮੰਨਣ ਦਾ ਤਾਣ ਤਕੀਆ ਤੇ ਸਿਦਕ ਬਖਸ਼ੇ। ਵਿਛੁੜੇ ਪਿਆਰੇ ਨੂੰ ਆਪਣੀ ਮੇਹਰ ਦੀ ਛਾਵੇਂ ਟਿਕਣਾ ਬਖਸ਼ੇ। ਸਾਨੂੰ ਨਾਮ ਦੀ ਖੈਰ ਦਰੋਂ ਪਾਵੇ।

ਦੂਖ ਸੂਖ ਪ੍ਰਭ ਦੇਵਨਹਾਰ॥
ਅਵਰ ਤਿਆਗਿ ਤੁ ਤਿਸਹਿ ਚਿਤਾਰੁ॥

(ਸੁਖਮਨੀ 15—4)

-ਵੀਰ ਸਿੰਘ

ਪਿਆਰੇ ਜੀਓ

115