੬੦
8-10-32
ਪਵਿਤ੍ਰਾਤਮਾ ਜੀਓ,
ਜੋ ਨਾਮ ਜਪੇ ਸੌ ਲਿਵ ਵਿਚ ਜੀਉਂ ਉਠਦਾ ਹੈ, ਜੋ ਲਿਵ ਵਿਚ ਜੀਉ ਪਵੇਂ ਸੋ ਸਤਿ। ਸੰਤ ਬਾਬਤ ਹੁਕਮ ਲਿਖਿਆ ਹੈ:
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ॥
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ॥
(ਸਲੋਕ ਕਬੀਰ−16)
ਸੰਤ ਦੇ ਟੁਰ ਜਾਣ ਦਾ ਦੁਖ ਇਹ ਜ਼ਰੂਰ ਹੋਇਆ ਕਰਦਾ ਹੈ ਕਿ ਉਹ ਬੇਵਕਤ ਜਾਂਦਾ ਹੈ। ਕਈ ਵੇਰ, ਪਰ ਉਹ ਬੇਵਕਤ ਸਾਨੂੰ ਬਿਰਹਾ ਦੇਂਦਾ ਹੈ। ਉਸ ਲਈ ਉਹ ਭਲਾ ਹੈ ਕਿਉਂਕਿ ਹੁਕਮ ਵਿਚ ਹੈ, ਉਸਦੇ ਭਲੋ ਵਿਚ ਤੇ ਸਾਈਂ ਦੇ ਕੀਤੇ ਵਿਚ ਦੁਖੀ ਹੋਣੋਂ ਆਪ ਨੂੰ ਵਰਜਣਾ ਚਾਹੀਏ, ਅਪਣੇ ਵਾਲੇਵੇ ਵਾਲੇ ਪਯਾਰ ਅਰਥਾਤ ਮੋਹ ਵਾਲੇ ਪਿਆਰ ਬੀ ਸਾਨੂੰ ਬਿਰਹੋਂ ਦੀ ਤਪਤ ਦੇਂਦੇ ਹਨ, ਉਹ ਬੀ ਵਰਜਣੇ ਹੀ ਬਣਦੇ ਹਨ,ਕਰਨਾ ਕੀਹ ਬਣਦਾ ਹੈ? ਆਪ ਤਿਆਰ ਹੋਣਾ, ਆਪ ਸੰਤ ਦੇ ਪੂਰਨਿਆਂ ਤੇ ਟੁਰਨਾ, ਆਪ ਨਾਮ ਜਪਣਾ, ਲਿਵ ਵਿਚ ਜੀਓ ਉਠਣਾ, ਵਿਛੁੜੇ ਸੰਤ ਲਈ ਬਾਣੀ ਦੇ ਪਾਠ ਕਰਵਾਣੇ ਤੇ ਕਰਨੇ ਤੇ ਅਰਦਾਸ ਕਰਨੀ ਗੁਰੂ ਸਚੇ ਪਾਤਸ਼ਾਹ ਦਾ ਧਿਆਨ ਧਰਕੇ ਕਿ ਉਨਾਂ ਦੀ ਆਤਮਾ ਤੇ ਮੇਹਰ ਦੀ ਛਾਯਾ ਹੋਵੇ ਤਾਂ ਸਾਨੂੰ ਨਾਮ ਦਾਨ ਮਿਲੇ, ਅਸੀਂ ਜਗਤ ਜਲੰਦੇ ਤੋਂ ਉਬਰੀਏ, ਸਾਨੂੰ ਠੰਡ ਪਵੇਂ ਤੇ ਆਤਮ ਰਸ ਆਵੇ, ਸਾਨੂੰ ਸਾਈਂ ਮਿਠਾ ਲੱਗੇ, ਜੇ ਅਸੀਂ ਚੰਗੇ ਹੋਵੀਏ ਤਾਂ ਸਾਡੇ ਪਿਆਰੇ ਜੋ ਅਗੇ ਟੁਰ ਜਾਂਦੇ ਹਨ। ਠੰਢੇ ਹੁੰਦੇ ਹਨ। ਇਸ ਕਰਕੇ ਸਾਨੂੰ ਵਾਹਿਗੁਰੂ ਤੋਂ ਭੁਲਿਆਂ ਹਾਰ ਚਾਵਾ ਨਹੀਂ ਕਰਨਾ ਬਣਦਾ, ਵੈਰਾਗ ਉਪਜੇ, ਵਿਛੁੜੇ ਪਿਆਰੇ ਦੇ ਵਿਯੋਗ ਵਿਚ ਮਨ ਨਰਮ ਹੋ ਕੇ ਵਹਿ ਤੁਰੇ ਤਾਂ ਉਸ ਆਪ ਣ ਵਾਲੀਆਂ ਛਿਨਾਂ ਨੂੰ ਕਿਸੇ ਖੁਸ਼ਕ ਗਯਾਨ ਨਾਲ ਦੂਰ ਨਹੀਂ ਕਰਨਾ, ਉਸ ਵੇਲੇ ਉਹ ਨਰਮੀ, ਓਹ ਪੰਘਰ, ਉਹ ਵੈਰਾਗ, ਉਰ ਦ੍ਰਵਣਤਾ ਵਾਹਿਗੁਰੂ ਦੇ ਪਯਾਰ ਵਿਚ ਪਲਟ ਲੈਣੀ, ਖਯਾਲ ਕਰਨਾ ਕਿ ਵਾਹਿਗੁਰੂ ਸਾਡੇ ਪਯਾਰ ਦਾ ਨਿਸ਼ਾਨਾ ਸਾਡਾ ਅਸਲੀ ਪ੍ਰੀਤਮ ਹੈ, ਅਸੀਂ ਉਸ ਤੋਂ ਵਿਛੁੜ ਰਹੇ ਹਾਂ, ਸਾਨੂੰ ਓਹ ਕਿਵੇਂ ਮਿਲੇ। ਇਹ ਸੋਚ ਨੂੰ ਪਲਟਾ ਦੇਂਦੇ ਹੋਏ ਅਸੀਂ ਅਰਦਾਸ ਵਿਚ ਚਲੇ ਜਾਈਏ। ਵਾਹਿਗੁਰੂ ਜੀ ਨੂੰ ਅਰਜ਼ੋਈ ਕਰੀਏ, ਸਾਨੂੰ ਮਿਲੋ, ਚਰਨੀਂ ਲਾਵੋ, ਨਾਮ ਦਾਨ ਬਖਸ਼ੋ ਤੇ ਡਾਹਡੇ ਪਿਆਰ ਵਿਚ ਗਾਵੀਏ:
116
ਪਿਆਰੇ ਜੀਓ