੬੭
14-7-1911
ਪਿਆਰੇ ਜੀ,
'ਗਿਆਨ' ਕਿਸੇ ਸ਼ੋ ਦਾ ਜਾਣ ਲੈਣਾ ਹੈ। ਇਹ ਜਾਣ ਲੈਣਾ ਸਮਝ,ਦਲੀਲ ਤੇ ਤਰਕ ਨਾਲ ਹੁੰਦਾ ਹੈ। ਇਸ ਤਰੀਕੇ ਨਾਲ ਜਾਣਕੇ ਜਾਣਨ ਵਾਲਾ ਬੁੱਧੀ ਦੇ ਮੰਡਲ ਵਿਚ ਰਹਿੰਦਾ ਹੈ, ਇਕਾਗ੍ਰ ਨਹੀਂ ਹੁੰਦਾ। ਮਨ ਆਪਣਾ ਕੰਮ ਕਰਦਾ ਰਹਿੰਦਾ ਹੈ ਪਰ ਏਸ ਤਰ੍ਹਾਂ ਓਹ ਆਪਣੇ ਅਸਲੇ ਨੂੰ ਨਹੀਂ ਪਹੁੰਚ ਸਕਦਾ।
ਅਸਲੇ ਤੋਂ ਜੇ ਪਸਾਰਾ ਹੋ ਰਿਹਾ ਹੈ ਅਰ ਜੋ ਮਾਇਆ ਰੂਪ ਹੈ, ਉਸ ਵਿਚ ਹੀ ਰਹਿ ਜਾਂਦਾ ਹੈ। ਭਗਤੀ ਅਤੇ ਪ੍ਰੇਮ ਨਾਲ ਵਾਹਿਗੁਰੂ ਨੂੰ ਪਾ ਲਈਦਾ ਹੈ। ਵਾਹਿਗੁਰੂ ਨੂੰ ਪਿਆਰ ਕਰਨ ਨਾਲ ਇਹ ਦੁਨੀਆਂ ਦੇ ਕੰਮ ਕਰਨ ਵਾਲੀ ਸਮਝ ਦੇ ਤਰਕ ਤੇ ਮਨ ਦੇ ਹੋਰ ਫੁਰਨੇ ਰੁਕਦੇ ਹਨ ਅਰ ਬਿ੍ਤੀਆਂ ਠੱਲਾ ਖਾਂਦੀਆਂ ਹਨ, ਸਾਰਿਆਂ ਪਾਸਿਆਂ ਤੋਂ ਪ੍ਰਵਾਹ ਰੁਕ ਕੇ ਇਕ ਪਾਸੇ ਲੱਗਦਾ ਹੈ। ਜਿਉਂ ਜਿਉਂ ਪ੍ਰੇਮ ਵਧਦਾ ਹੈ ਤਿਉਂ ਤਿਉਂ ਇਸ ਮਾਯਕ ਪਸਾਰੋ ਵਾਲੀ ਬੁੱਧੀ ਜੋ ਆਪਣਾ ਦੇਸ਼ ਕਾਲ ਤੇ ਨਮਿਤ ਦੇ ਖਿਆਲ ਬਿਨਾਂ ਕਰ ਹੀ ਨਹੀਂ ਸਕਦੀ, ਮਰਦੀ ਮਰਦੀ ਸਿਧਿ ਤਕ ਅੱਪੜਦੀ ਹੈ, ਜਿਥੇ ਕਿ ਆਪਣਾ ਅਸਲਾ ਅਸਲੇ ਨੂੰ ਪਛਾਣਦਾ ਹੈ।
ਤਦੋਂ ਇਕ ਗਿਆਨ ਪੈਦਾ ਹੁੰਦਾ ਹੈ, ਉਸਨੂੰ ਅਨੁਭਵ ਕਹਿੰਦੇ ਹਨ। ਓਦੋਂ ਆਪਣਾ ਚਾਨਣਾ ਆਪਣੇ ਵਿਚ ਮਗਨ ਕਰਦਾ ਹੈ। ਫੇਰ ਪਿਆਰੇ ਜੀ ਪ੍ਰੀਤਮ ਜੀ ਮਗਨ ਹੋ ਜਾਂਦੇ ਹਨ। ਏਹ ਤਾਂ ਰਹੀਆਂ ਨ ਅੰਤ ਦੀਆਂ ਗੱਲਾਂ ਤੇ ਲੇਖੇ, ਸਾਨੂੰ ਲੇਖੇ ਨਾਲ ਕੀ ਕੰਮ, ਸਾਨੂੰ ਤਾਂ ਨਿੱਗਰ ਦੌਲਤ ਦੀ ਲੋੜ ਹੈ। ਇਹ ਨਿੱਗਰ ਦੌਲਤ ‘ਨਾਨਕ ਪ੍ਰੇਮ' ਹੈ।
ਸਾਨੂੰ ਬਹੁਤੇ ਗਿਆਨਾਂ ਦੀ ਲੋੜ ਨਹੀਂ, ਸਾਨੂੰ ਇਕ ਸ਼ੈ ਦੀ ਲੋੜ ਹੈ ਜੋ ਸਭ ਤੋਂ ਅਮੋਲਕ ਹੈ ਤੇ ਅਸਲੀ ਹੈ, ਅਬ ਸਾਡੇ ਗਉਂ ਦੀ ਹੈ। ਉਸ ਸ਼ੈ ਦਾ ਪਿਆਰਾ ਨਾਮ, ਉਸ ਵਸਤੂ ਦਾ ਹੱਥ ਭਰਿਆ ਨਾਮ ਤੋ ਉੱਤਮ ਨਾਮ ਹੈ ‘ਨਾਨਕ ਪ੍ਰੇਮ'। ਇਸ ਪ੍ਰੇਮ ਨੇ ਜਿਸ ਹਿਰਦੇ ਵਿਚ ਇਕ ਰਤੀ ਭਰ ਨਿਵਾਸ ਕੀਤਾ ਹੈ ਉਹ ਹਿਰਦਾ ਧੰਨ ਹੈ। ਗੁਰੂ ਨਾਨਕ ਪਿਆਰਾ ਲਗੇ ਭਾਵੇਂ ਰਤੀਂ ਕੁ ਪਿਆਰਾ ਲਗੇ ਪਰ ਲਗੇ ਪਿਆਰਾ, ਅਰ ਦਿਨ ਰਾਤ ਮਾੜੀ ਮਾੜੀ ਧੁਖ ਪ੍ਰੀਤਮ ਜੀ ਦੇ ਪਿਆਰ ਦੀ ਉਠਦੀ ਰਹੇ। ਰਾਤ ਜਾਗ ਖੁੱਲ੍ਹੇ ਤਾਂ 'ਧੰਨ ਗੁਰੂ ਨਾਨਕ ਦੇਵ' ਹਿਰਦੇ ਵਿਚ ਹੋਰ ਹੋਵੇ। ਟੁਰੇ ਫਿਰੇ, ਜਾਵੇ ਆਵੇ, ਕੰਮ ਕਾਰ ਵਿਚ ਪਿਆਰ ਦੀ ਧੂਹ ਵਜ ਜਾਵੇ। ਧੰਨ ਉਹ ਸਰੀਰ ਤੇ ਧੰਨ ਹੈ ਉਹ ਮਨ ਜਿਸ ਅੰਦਰ ਇਹ ਕਿਣਕਾ ਵਸਿਆ ਹੈ। ਜੋ ਮਹੀਨੇ ਵਿਚ ਇਕ ਛਿਨ ਈ ਐਸੀ ਆ ਜਾਵੇ ਕਿ ਮੂੰਹ ਕਹੇ ‘ਧੰਨ ਗੁਰੂ
ਪਿਆਰੋ ਜੀਓ
137