έτ
13-3-12
ਪਵਿੱਤ੍ਰ ਆਤਮਾ ਜੀਓ,
ਕਹਾ ਤੇ ਦੁਖ ਕਰਨ ਦੀ ਲੋੜ ਨਹੀਂ ਹੈ, ਨਿਤ ਦੋ ਪਾਠ ਜੋ ਦਿਨ ਨੂੰ ਹੋਣ ਤਾਂ ਰਾਤ ਨੂੰ ਕਰ ਲਏ ਅਰ ਦਿਨ ਨੂੰ ਕੁਛ ਵਕਤ ਸੌਂ ਲੀਤਾ।
ਲੋਕਾਂ ਦੇ ਰੌਲੇ ਵਿਚ ਮਨ ਨੂੰ ਵਾਹਿਗੁਰੂ ਦੇ ਚਰਨਾਂ ਵਿਚ ਰਖਣਾ ਇਹੋ ਸਿਖੀ ਦੀ ਟਕਸਾਲ ਵਿਚ ਘੜੇ ਜਾਣਾ ਹੈ! ਮੂੰਹੋਂ ਲੋਕਾਂ ਨਾਲ ਮਾੜੀ ਮਾੜੀ ਹੋ ਹੋ ਕਰ ਛੱਡੋ, ਚਿਤ ਵਾਹਿਗੁਰੂ ਜੀ ਦੇ ਪਵਿਤ੍ਰ ਚਰਨਾਂ ਨਾਲ ਲਗਾ ਰਹੇ। ਜਦ ਖਿਝ ਯਾ ਰੰਜ ਦਾ ਸਾਮਾਨ ਬਣੇ ਪੰਜ ਇਸ਼ਨਾਨਾ ਕੀਤਾ ਤੇ ਸੌ ਗਏ ਅਰ ਵਾਹਿਗੁਰੂ ਜੀ ਦੇ ਚਰਨਾਂ ਵਿਚ ਮਨ ਲਾ ਦਿਤਾ।ਸੁਆਸ ਜ਼ਰਾ ਮੱਧਮ ਕਰ ਦਿਤੇ ਤੇ ਸਰੀਰ ਢਿੱਲਾ ਛੋੜ ਦਿਤਾ। ਪਵਿਤ੍ਰ ਪ੍ਰੀਤਮ ਸ੍ਰੀ ਵਾਹਿਗੁਰੂ ਜੀ ਦਾ ਨਾਮ ਮਲਕੜੇ ਮੁਲਕੜੇ ਲੰਮਾ ਕਰਕੇ ਲੀਤਾ, ਬਸ ਕੁਛ ਚਿਰ ਵਿਚ ਮਨ ਹਲਕਾ ਹੋ ਕੇ ਚਰਖੇ ਗੇੜ (ਸਿਮਰਨ ਦਾ ਰੌ) ਸਾਫ ਟੁਰ ਪਏਗਾ। ਇਹੋ ਜ਼ਿੰਦਗੀ ਹੈ, ਜੋ ਯਾਦ ਵਿਚ ਨਹੀਂ, ਜੋ ਵਾਹਿਗੁਰੂ ਜੀ ਦੀ ਪਵਿਤ੍ਰ ਹਜ਼ੂਰੀ ਵਿਚ ਨਹੀਂ ਹੈ, ਉਹ ਮੁਰਦਾ ਦੇਹ ਹੈ।
ਜੇਕਰ ਤੁਸੀਂ ਪਰਮੇਸੁਰ ਨੂੰ ਪਿਆਰ ਕਰੋਗੇ, ਤਦ ਤੁਸਾਡੇ ਇਸ ਪਵਿਤ੍ ਪ੍ਰੇਮ ਦੀ ਖੁਸ਼ਬੋ ਆਸ ਪਾਸ ਬੀ ਅਸਰ ਕਰੇਗੀ।
ਬੀਮਾਰੀ ਕੌੜੀ ਤਕਲੀਫ਼ ਤੁਹਾਡੀ ਆਪਣੀ ਰੱਖੀ ਹੋਈ ਹੈ, ਓਸ ਸੰਕਲਪ ਨੂੰ ਕੱਢ ਦਿਓ, ਵਾਹਿਗੁਰੂ ਦਾ ਨਾਮ ਜਿਥੇ ਹੈ, ਫੇਰ ਓਥੋਂ ਦੁਖ ਦੂਰ ਭਜਦੇ ਹਨ। ਇਲਾਜ ਬੀ ਕਰੋ ਪਰ ਟੇਕ ਸਤਿਗੁਰ ਤੇ ਧਾਰੋ ਅਰ ਰੋਗ ਨੂੰ ਹੁਕਮ ਦਿਓ ਕਿ ਤੁਹਾਡੇ ਸਰੀਰ ਤੋਂ ਦੂਰ ਹੋ ਜਾਵੇ
-ਵੀਰ ਸਿੰਘ
ਪਿਆਰੇ ਜੀਓ
139