ਇਸ ਤੋਂ ਮਲੂਮ ਹੁੰਦਾ ਹੈ ਕਿ ਅਸਾਂ ਕਿਸੇ ਨੀਵੀਂ ਖੱਡ ਤੋਂ ਪਹਾੜ ਦੀ ਨੀਂਹ ਧਰਨੀ ਹੈ। ਕਿਸੇ ਸਮੁੰਦਰ ਦੇ ਡੂੰਘੇ ਵਿਚ ਸਤਹ ਤੋਂ ਉਚੇਰੇ ਜਜ਼ੀਰੇ ਦੀ ਖਾਤਰ ਹੇਠਾਂ Coral ਦੀ ਨੀਂਹ ਧਰਨੀ ਹੈ ਅਰ ਓਹ ਨੀਂਹ ਕਿਸੇ ਨਿਮਾਣੇ ਕੀੜੇ ਨੇ ਧਰਨੀ ਹੈ, ਜਿਸਦਾ ਸਮਾਂ ਪਾ ਕੇ ਮਹਾਂ ਦੀ ਬਣ ਜਾਣਾ ਹੈ। ਸਤਿਗੁਰੂ ਜੀ ਨੇ ਲਿਖਿਆ ਹੈ:—
“ਕਿਨਕਾ ਏਕ ਜਿਸ ਜੀਅ ਬਸਾਵੈ॥ ਤਾਕੀ ਮਹਿਮਾ ਗਨੀ ਨ ਆਵੈ॥"
ਕੋਈ Evolution Progress ਮੁਕੰਮਲ ਨਹੀਂ; ਜਦ ਤਕ ਪਹਿਲੇ ਕੋਈ ਕਿਣਕਾ nucleus ਨਾ ਬਣੇ। ਇਸ ਕਰਕੇ ਸਤਿਗੁਰ ਆਖਦੇ ਹਨ:—
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ॥
ਫਿਰ ਸਤਿਗੁਰ ਜੀ ਲਿਖਦੇ ਹਨ: ਕਿ ਇਹ ਜ਼ਿੰਦਗੀ ਪੈਦਾ ਹੋਣ ਦਾ, ਏਹ ਲਿਵ ਲਗਣ ਦਾ ਸਬਦ ਬੁੱਧੀ ਤੇ ਮਨ ਦੇ ਮੰਡਲ ਦਾ ਸ਼ਬਦ ਨਹੀਂ; ਏਸ ਕਰਕੇ ਸਿਖਯਾ ਨਾਲ ਨਹੀਂ ਸਿਖਾਇਆ ਜਾਂਦਾ। ਸਿਖਯਾ ਤਾਂ ਰੁਚੀ ਤੇ ਵੈਰਾਗ ਦੇ ਖਿਆਲ ਪੈਦਾ ਕਰਦੀ ਹੈ, ਅਸਲ ਸ਼ਬਦ ਤਾਂ ਸੁਰਤਾ, ਆਪਣੀ ਸੁਰਤ ਨਾਲ ਪਿਆਰੇ ਦੀ ਸੁਰਤ ਸਿਖਾਂਦਾ ਹੈ, ਅਰ ਇਹ ਦਰਸ ਤਦਰੀਸ ਉਸ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਮਾਤਾ ਦੇ ਉਦਰ ਵਿਚ ਮਾਤਾ ਦੇ ਆਪਣੇ ਖੂਨ ਦਾ Circulation ਬੱਚੇ ਦੇ ਖੂਨ ਦੇ Circulation ਵਿਚ ਸਾਂਝੇ ਗੇੜ ਲੈਂਦਾ ਹੈ ਤੇ ਵਰਸ਼ ਕਰਦਾ ਹੈ। ਅਰ ਇਹ ਤਰੀਕਾ ਹੇਠੋਂ ਸ਼ੁਰੂ ਕਰਕੇ ਗੁਰੂ ਨਾਨਕ ਦੀ ਸੁਰਤ ਤੱਕ ਆਪਣੀ ਸੁਰਤ ਪੁਰੋਕੇ ਪਰਾਉਣੇ ਤੱਕ ਪਹੁੰਚਦਾ ਹੈ। 'ਚਿਤਹਿ ਚਿਤੂ ਸਮਾਇ ਤ ਹੋਵੇ ਰੰਗੁ ਘਨਾ।' ਸਤਿਗੁਰੂ ਜੀ ਦੀ ਆਗਯਾ ਹੈ।
ਸੋ ਪਿਆਰੇ ਜੀ, ਕੈਸਾ ਆਨੰਦ ਦਾ ਸਮਾ ਹੋਵੇ ਕਿ ਪ੍ਰੀਤਮ ਜੀ ਦੀ ਪਿਆਰ ਦੀ ਲਹਿਰ ਅਠ ਪਹਿਰ ਉਠੇ। ਪ੍ਰੀਤਮ ਜੀ ਦੇ ਪਿਆਰ ਦੇ ਹੁਲਾਰੇ ਹਰ ਵਕਤ ਰੰਗ ਵਿਚ ਰਖਣ। ਅਰ ਕ੍ਰਿਪਾਲ ਸਤਿਗੁਰ ਸਾਡੇ ਅੰਦਰੋਂ ਭੁੱਲ ਦੇ ਬੰਧਨ ਕੱਟੇ, ਸਾਡੀ ਆਤਮਾ ਉਸ ਦੀ ਆਤਮਾ ਨਾਲ ਯਾਦ ਦੀ ਡੋਰ ਨਾਲ ਇਕ ਹੋ ਜਾਵੇ, ਜੋ ਹਰ ਛਿਨ ਉਸ ਪ੍ਰੇਮ ਦੇ ਚਸ਼ਮੇ ਵਿਚੋਂ ਜ਼ਿੰਦਗੀ ਬਖਸ਼ ਹੁਲਾਰੇ ਤੇ ਜੀਵਨ ਰੌ ਦੋ ਲਹਿਰੇ ਆ ਆ ਕੇ ਵੱਜਣ। ਚਸ਼ਮੇ ਦਾ ਪਾਣੀ ਤੇ ਸਰੋਵਰ ਦਾ ਪਾਣੀ ਇਕੋ ਜੇਹੇ ਸਜਰੇ ਤਾਜ਼ੇ ਤੇ ਅਨੰਦੀ ਹੋ ਜਾਣ।
ਪਿਆਰੇ ਜੀ, ਮੈਂ ਦਲੀਲਾਂ ਹੋਰ ਕੀਹ ਲਿਖਾਂ ਤੁਸੀਂ ਆਪ ਕਾਫੀ ਤੋਂ ਵਧੀਕ ਜਾਣਦੇ ਹੋ, ਪਰ ਮੇਰਾ ਪਿਆਰ ਇਹੋ ਚਾਹੁੰਦਾ ਹੈ ਕਿ ਮੱਧਮ ਵੇਗ ਦੀ Continuous ਲਹਿਰ ਜੋ ਚੜ੍ਹਦੀਆਂ ਕਲਾਂ ਦੀ ਹੈ ਉਹ ਪੈਦਾ ਹੋ ਜਾਵੇ ਤੇ sposmodic ਨਾ ਰਹੇ। In other words ਮੈਂ ਚਾਹੁੰਦਾ ਹਾਂ ਕਿ ਆਪ ਜ਼ਰਾ ਹੇਠ ਉਤਰੋ, ਬ੍ਰਹਮ ਦੀ ਲੀਨਤਾ ਨੂੰ ਛੱਡ ਦਿਓ, ਨਾਨਕ ਪ੍ਰੇਮ ਵਿਚ ਆਓ ਅਰ ਏਸ ਦੁਆਰਾ ਪ੍ਰੀਤਮ ਜੀ ਦੇ ਪ੍ਰੇਮ ਦਾ ਹੁਲਾਰਾ ਲਓ। ਅਠੇ ਪਹਿਰ ਰਸ ਦੀ ਝਰਨਾਟ ਅਨੰਦੀ ਛਿੜੇ, ਲੂੰ ਲੂੰ ਵਿਚੋਂ ਪਿਆਰੇ ਜੀ ਦਾ ਪਿਆਰ ਫੁਟੇ। ਪਿਆਰ ਸੂਰਤ ਵਿਚ ਉਮਾਹ ਲਵੇ ਤੇ ਉਮਾਹ ਭਰੀ ਰਖੇ। Gyan is to know him, love is to have him.
-ਵੀਰ ਸਿੰਘ
144
ਪਿਆਰੇ ਜੀਓ