ਬਾਕੀਆਂ ਤੋਂ ਵਿਤ ਮੂਜਬ ਰਹਮ ਕਰੀਦਾ ਅਰ ਸਹਾਯਤਾ ਦੇਈਦੀ ਹੈ। ਜਿਸਦੇ ਭਾਗ ਉਦੈ ਹੋਣ ਉਸਨੂੰ ਜਰੂਰ ਲਾਭ ਹੋ ਜਾਏਗਾ। ਸਭ ਤੋਂ ਭਾਰਾ ਕੰਮ ਇਹ ਹੈ ਕਿ ਆਪਣੀ ਲਿਵ ਕਲਗੀਆਂ ਵਾਲੇ ਦੇ ਚਰਨਾਂ ਨਾਲੋਂ ਨਾ ਟੁਟੇ, ਜਿਸ ਸਰੋਵਰ ਦਾ ਤਅੱਲਕ ਚਸ਼ਮੇ ਨਾਲੋਂ ਟੁਟ ਜਾਏਗਾ, ਉਹ ਸਰੋਵਰ ਤਰੱਕੇਗਾ, ਜਿਸ ਆਤਮਾ ਦਾ ਸੰਬੰਧ ਪਰਮਾਤਮਾ ਨਾਲੋਂ ਟੁਟ ਚੁੱਕਾ ਹੈ ਅਰਥਾਤ ਜਿਨ੍ਹਾਂ ਦੀ ਲਿਵ ਟੁਟ ਚੁਕੀ ਹੈ ਓਹ ਬਦਬੂਦਾਰ ਹੋ ਜਾਂਦੇ ਹਨ।
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥
ਲਿਵ ਟੁੱਟੀ ਵਾਲੇ ਮਾਇਆ ਦੇ, ਹੇਠ ਲਗੇ ਗੁਲਾਮ ਹਨ, ਓ ਗਦੀਆਂ ਤੇ ਬੈਠੇ,ਹੁਕਮ ਕਰਦੇ, ਕੁੰਜੀਆਂ ਸਾਂਭਦੇ ਗੁਲਾਮ ਹਨ। ਸੁਤੰਤ੍ਰ ਉਹ ਹੈ ਜਿਸਦੀ ਆਤਮਾ ਕਲਗੀਆਂ ਵਾਲੇ ਦੀ ਗੁਲਾਮੀ ਵਿਚ ਉਸਦੇ ਚਰਨਾ ਨਾਲ ਲਿਵ ਲਾਈ ਦੁਨੀਆਂ ਦੇ ਕੰਮ ਕਰ ਰਹੀ ਹੈ। ਲਿਵ ਸਾਨੂੰ ਕਮਜ਼ੋਰ ਨਹੀਂ ਪਰ ਬਲਵਾਨ ਤੇ ਦਾਨੇ ਬਣਾਂਦੀ ਹੈ।ਲਿਵ ਵਾਲਾ ਦੁਨੀਆਂ ਦੇ ਕੰਮ ਚੰਗੇ ਕਰਦਾ ਹੈ। ਪਰ ਅੰਤਰ ਆਤਮੋ ਅੱਠੇ ਪਹਿਰ, ਹਰਦਮ, ਅਪਨੋ ਚਸ਼ਮੇ ਨਾਲ ਮਿਲਿਆ ਰਹਿੰਦਾ ਹੈ, ਉਸਦੇ ਵਿਚ ਵਾਹਿਗੁਰੂ ਜੀ ਵਿਚੋਂ ਹਰ ਵੇਲੇ ਜ਼ਿੰਦਗੀ ਬਖਸ਼ ਲਹਿਰ ਤੇ ਤਾਜ਼ਗੀ ਦੇ ਹੁਲਾਰੇ, ਹਰ ਵੇਲੇ ਹੁਲਾਰੇ ਮਾਰਦੇ ਰਹਿੰਦੇ ਹਨ। ਉਸਦੀ ਆਤਮਾ ਟਿਕੀ ਹੋਈ, ਖਿਡੀ ਹੋਈ, ਰਸ ਭਿੰਨੀ ਤੇ ਅਨੰਦੀ ਰਹਿੰਦੀ ਹੈ।
ਪਰ ਬੀਬਾ ਜੀ, ਇਹ ਮਖੌਲ ਨਹੀਂ ਹੈ ਕਿਤਨੀ ਦੁਰਲਭ ਤੇ ਅਮੋਲਕ ਹੈ, ਜੇ ਮਿਲ ਜਾਇ ਇਸਨੂੰ ਨਪਕੇ ਫੜੀਦਾ ਹੈ, ਘੁਟ ਕੇ ਰਖੀਦਾ ਹੈ ਤੋ। ਗੁਰੂ ਗ੍ਰੰਥ ਸਾਹਿਬ ਜੀ ਪੜ੍ਹਕੇ ਦੇਖੋ ਇਹ ਤਾਂ ਇਸਦੀ ਕਦਰ ਇਹੋ ਪਾਈਦਾ ਹੈ ਕਿ ਖਿਸਕਣ ਨਹੀਂ ਦੇਈਦੀ।
-ਵੀਰ ਸਿੰਘ
146
ਪਿਆਰੇ ਜੀਓ