ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੭੩
20-1-13
ਪਿਆਰੇ ਜੀ,
ਦਰਗਾਹੋ ਪ੍ਰਵਾਣ ਢਾਈ ਗੱਲਾਂ ਹਨ:—
ਇਕ ਅੱਖਰ, ਪਰਮੇਸ਼ਵਰ ਦਾ ਨਾਮ, ਬਾਣੀ, ਕੀਰਤਨ ਸਮੇਤ। ਦੂਜਾ ਅੱਖਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਨਿਰੰਤਰ ਧਿਆਨ। ਅੱਧਾ ਅੱਖਰ, ਮਿਤਰਾਂ, ਸੰਬੰਧੀਆਂ, ਵੈਰੀਆਂ ਸਭ ਦੇ ਅਗੇ ਆਪਣੀ ਸੁਰਤ ਨੂੰ ਹੇਠੀ ਕਰਕੇ ਲਿਪਤ ਨਹੀਂ ਹੋਣਾ। ਸੂਰਤ ਉਚੀ ਕਰ ਕੇ ਰਖਣੀ ਤਾਂਕਿ ਸਿਮਰਨ ਵਿਚ ਵਿਘਨਕਾਰੀ ਅਸਰ ਨਾ ਪਵੇ।
ਜਿਸ ਏਹ ਢਾਈ ਅੱਖਰ ਪਕਾ ਲਏ ਉਹ ਤਰ ਗਿਆ। ਦੇਖੋ ਗੁਰੂ ਜੀ ਆਖਦੇ ਹਨ:—
੧.ਨਾਮ ਤੁਲਿ ਕਛੁ ਅਵਰੁ ਨ ਹੋਇ॥
੧.ਗੁਰ ਕੇ ਚਰਨ ਜੀਅ ਕਾ ਨਿਸਤਾਰਾ॥
੧/੨.ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੈ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥
ਜੋੜ-ਢਾਈ ਅੱਖਰ।
—ਵੀਰ ਸਿੰਘ
148
ਪਿਆਰੇ ਜੀਓ