੭੪
12-4-1913
ਪਿਆਰੇ ਜੀ,
ਮੇਰਾ, ਕੁਦਰਤ ਨਾਲ ਇਕ ਮਿਤ੍ਰ ਨਾਲ ਰੱਬ ਦੇ ਪਾਸੇ ਦਾ ਵੇਰਵਾ ਖੁਲ੍ਹਣ ਤੇ ਹੋਰ ਦੋ ਚਾਰ ਸਰੀਰਾਂ ਨਾਲ ਵਾਹ ਪੈ ਗਿਆ, ਨਹੀਂ ਤਾਂ ਮੈਂ ਲੁਕ ਕੇ ਦਿਨ ਕੱਟਣ ਵਾਲਾ ਆਪਣੀ ਉਮਰ ਦੇ 35 ਵਰਹੇ ਚੁਪ ਚਾਪ ਲੰਘਾ ਚੁਕਾ ਸਾਂ ਤੇ ਹੁਣ ਵੀ ਅਗੋਂ ਸਤਿਗੁਰੂ ਕਰੇ ਮੇਰੀ ਚੁਪ ਚਾਪ ਉਸ ਦੇ ਚਰਨਾਂ ਨਾਲ ਲੰਘ ਜਾਵੇ। ....ਜੀ ਦੇ ਚੁਪ ਟੂਰਨ ਮਗਰੋਂ ਮ ਆਪਣੇ ਵਰਤਾਉ ਨੂੰ ਹੋਰ ਸੰਕੋਚਿਆ ਹੈ, ਅਰ ਸ਼ਾਇਦ ਹੋਰ ਵੀ ਸੰਕੋਚਿਆ ਜਾਵੇ, ਕਿਉਂਕਿ ਇਹ ਪੋਟ ਬਹੁਤ ਭਾਰੀ ਹੁੰਦੀ ਹੈ ਤੇ ਸਮਰਥ ਹੀ ਚੁਕ ਸਕਦੇ ਹਨ। ਜੋ ਕੁਝ ਮੈਂ ਤੁਸਾਂ ਨਾਲ ਗੱਲਬਾਤ ਕਰ ਚੁਕਾ ਹਾਂ, ਉਹ ਮੇਰੀ ਸੇਵਾ ਹੈ। ਤੁਹਾਨੂੰ ਸਤਿਗੁਰੂ ਦੇ ਬਾਲ ਜਾਣ ਕੇ ਮੈਂ ਖਿਡਾਵੇ ਵਾਂਗੂੰ ਸਤਿਗੁਰੂ ਜੀ ਦੀਆਂ ਕਥਾ ਸੁਣਾਈਆਂ ਹਨ ਕਿ ਤੁਸੀਂ ਐਡੇ ਵਡੇ ਦੀ ਸੰਤਾਨ ਹੋ, ਹੀਰਾ ਜਨਮ ਪਾ ਕੇ ਬਾਪੂ ਵਰਗੇ ਹੋ ਜਾਓ, ਤਾਂ ਬਾਪੂ ਦੇ ਦਰਬਾਰ ਸੁਖ ਪਾਓ।ਦਰਬਾਰ ਏਥੇ ਓਥੇ ਦਾ ਖੁਲ੍ਹਾ ਹੈ। ਸਦਾ ਅਕਾਲ ਪੁਰਖ ਦੀ ਹਜ਼ੂਰੀ ਵਿਚ ਵਸੋ ਅਰ ਕੋਈ ਦਮ ਭੁਲ ਵਿਚ ਨਾ ਜਾਣ ਦਿਓ। ਬਸ ਇਸ ਤਰ੍ਹਾਂ ਰਸ ਪੈਂਦਾ ਹੈ, ਝਲਕੇ ਵੱਜਦੇ ਹਨ, ਸੂਰਤ ਖੇੜਾ ਖਾਂਦੀ ਹੈ ਪਰ ਸਨੇ ਸਨੇ ਮੁਰਦਾਪਨ ਨਿਕਲ ਕੇ ਸੁੱਤਾ ਮਨ ਜਾਗ ਉਠਦਾ ਹੈ, ਮੋਈ ਰੂਹ ਜੀਉ ਪੈਂਦੀ ਹੈ। ਸੁੱਕੇ ਕਾਠ ਹਰੇ ਹੋ ਜਾਂਦੇ ਹਨ।
ਕਿਉਂ ਲਗਾਤਾਰ ਲਿਵ ਸਾਡੇ ਵਿਚ ਅਜੇ ਨਹੀਂ ਲਗਦੀ? ਇਸ ਦਾ ਉਤਰ ਇਹ ਹੈ ਕਿ ਜਨਮ ਜਨਮ ਦੇ ਕਰਮ ਸਿਰ ਤੇ ਖੜੇ ਹਨ। ਜਦ ਇਨ੍ਹਾਂ ਦਾ ਦਾਅ ਪੈਂਦਾ ਹੈ ਰਸ ਚੁਕੇ ਲੈਂਦੇ ਹਨ। ਫਿਰ ਹਰ ਰੋਜ਼ ਅਸੀਂ ਭੁੱਲਾਂ ਕਰਦੇ ਹਾਂ, ਕਿਸੇ ਨਾਲ ਈਰਖਾ ਜਾਂ ਸਾੜਾ ਉਠ ਖੜੋਂਦਾ ਹੈ; ਕਿਸੇ ਦਾ ਭੈ ਚਿਤ ਤੇ ਪੈ ਜਾਂਦਾ ਹੈ, ਕਿਸੇ ਵਲ ਮੋਹ ਪ੍ਰਬਲ ਪੈ ਕੇ ਧੂਹ ਮਾਰਦਾ ਹੈ, ਇਸ ਤਰ੍ਹਾਂ ਦੇ ਭਾਵਾਂ ਨਾਲ ਚਿੱਤ ਤੇ ਮੈਲ ਪੈ ਜਾਂਦੀ ਹੈ, ਹਜ਼ੂਰੀ ਦਾ ਰਸ ਉਡ ਜਾਂਦਾ ਹੈ। ਜਦ ਤਾਂਈਂ ਸੰਸਾਰ ਦੇ ਅਸਰਾਂ ਹੇਠ ਲਗਣੋਂ ਨਹੀਂ ਬਚਦਾ, ਡਿਗਦਾ ਢਹਿੰਦਾ ਰਹਿੰਦਾ ਹੈ। ਜੇ ਸ਼ੇਰ ਹੋਕੇ "ਹੋਊ ਪਰੇ", ਸਿਖ ਲਵੇ ਤਾਂ ਰਸ ਘਟ ਉਡੇ। ‘ਸੋਚਾਂ' ਤੇ ‘ਰਸ’ ਦਾ ਵੈਰ ਹੈ। ਜਿਉਂ ਜਿਉਂ ਆਪ ਹਜ਼ੂਰੀ ਵਿਚ ਦਮ ਲੈਸੋ ਤੇ ਵਿਸਿਮਰਣ ਵਿਚ ਨਾ ਪੈਸੇ ਤਿਉਂ ਤਿਉਂ ਸੁਖ ਵਧੇਗਾ, ਸੰਕੋਚ ਵਿਚ ਸੁਖ ਬਾਹਲਾ ਹੈ।
“ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੈਤਾ ਲੋਗ ਪਚਾਰਾ" ਵਾਲੀ ਗੱਲ ਹੁੰਦੀ ਹੈ। ਮੈਂ ਤਾਂ ਗ੍ਰਿਹਸਤੀ ਹਾਂ, ਜੋ ਕੁਛ ਮੈਥੋਂ ਸਰੇ ਮੈਂ ਗੁਰੂ ਨਾਨਕ ਦੇ ਬਾਲਕਾਂ ਨੂੰ ਬਾਬਾਣੀਆਂ
ਪਿਆਰੇ ਜੀਓ
149