ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

૩૫

2-11-13

ਕ੍ਰਿਪਾ ਸਾਗਰ ਜੀ,

ਆਪ ਨੇ ਜੋ ਸ਼ੁਭ ਸੰਕਲਪ ਮੈਨੂੰ ਮੇਰੀ ਬਾਬਤ ਲਿਖੇ ਹਨ, ਹਾਂ। ਆਪ ਦੀ ਸ਼ੁਭ ਇਛਯਾ ਸਤਿਕਾਰ ਯੋਗ ਹੈ, ਚਾਹੇ ਮੈਂ ਕਿਸੇ ਸ਼ੋਭਾ ਦੇ ਯੋਗ ਪੁਰਖਾਂ ਦੇ ਸੁਹਿਰਦਿਆਂ ਵਿਚੋਂ ਸਦੀਵ ਯਾਰ ਹੀ ਪ੍ਰਕਾਸ਼ ਪਾਂਦਾ ਹੈ, ਦਾ ਸਹਾਈ ਹੁੰਦਾ ਹੈ।

ਆਪ ਨੇ ਪੁੱਛਿਆ ਹੈ ਕਿ ਮੈਂ ਸ਼ੁਰੂ ਕਿਵੇਂ ਕਰਾਂ? ਸਾਡੇ ਸ੍ਰੀ ਗੁਰੂ ਨਾਨਕ ਦੇਵ ਦਾ ਉਨ੍ਹਾਂ ਦਾ ਰਸਤਾ Royal road ਹੈ, ਅਰ ਬਹੁਤ ਸਿੱਧਾ ਤੇ ਸਾਫ਼ ਹੈ। ਮਸਲੋ ਬਾਜ਼ੀ 'ਤੇ Obstruse ਵਹਿਮਾਂ ਵਿਚ ਸ੍ਰੀ ਗੁਰੂ ਜੀ ਨੇ ਸਾਨੂੰ ਨਹੀਂ ਫਸਾਇਆ।

ਸਿੱਧੀ ਬਾਤ ਹੈ ਕਿ ਇਨਸਾਨ ਦਾ ਦਿਲ ਹਰ ਵੱਲੋ ਕੰਮ ਕਰਦਾ ਹੈ। ਅਨੇਕ ਤਰ੍ਹਾਂ ਦੇ ਫ਼ਜ਼ੂਲ ਚਿੰਤਨ ਸੰਕਲਪ ਵਿਕਲਪ ਸੋਚਦਾ ਹੈ। ਮਨੋਰਾਜ ਉਠਾਂਦਾ ਹੈ, ਗੋਯਾ ਹਰ ਵੇਲੇ ਮਨ ਏਸ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਹੈ, ਐਸਾ ਕਰਨੇ ਵਿਚ ਮਨ ਦੀ ਆਪਣੀ ਅੰਦਰਲੀ ਤਾਕਤ ਜ਼ਾਇਆ ਹੁੰਦਾ ਹੈ। ਜੋ ਮਸ਼ੀਨ ਵਿਅਰਥ ਚਲਦੀ ਰਹੇ, ਉਹ ਘਸਦੀ ਹੈ। ਸਤਿਗੁਰ ਜੀ ਆਖਦੇ ਹਨ ਕਿ ਇਸ Waste ਨੂੰ ਰੋਕਣਾ ਚਾਹੀਏ। 24 ਘੰਟੇ ਵਿਚ ਛੇ ਸੱਤ ਘੱਟੋ ਸੌਣ ਲਈ ਤੇ ਅੱਠ ਕੁ ਰੋਜ਼ੀ ਕਮਾਉਣ ਦੇ ਕੰਮ ਵਿਚ ਖਰਚ ਹੁੰਦੋ ਹਨ, ਅਥ ਇਹ ਜ਼ਰੂਰੀ ਹਨ 1 ਬਾਕੀ ਵਕਤ ਸਾਰਾ ਯਾ ਬਹੁਤ ਸਾਰਾ ਫ਼ਜੂਲ ਰੁਝੇਵਿਆਂ ਵਿਚ ਜਾਂਦਾ ਹੈ ਜਾਂ ਐਵੇਂ ਗੁਜ਼ਾਰੀਦਾ ਹੈ, ਪਰ ਮਨ ਹਰ ਖਿਨ ਕੰਮ ਕਰਦਾ ਹੈ। ਇਸ ਪਰ ਗੁਰੂ ਜੀ ਨੇ ਕਿਹਾ ਹੈ:

ਚਿੰਤਤ ਹੀ ਦੀਸੈ ਸਭੁ ਕੋਇ॥ ਚੇਤਹਿ ਏਕੁ ਤਹੀ ਸੁਖੁ ਹੋਇ॥

ਅਰਥਾਤ ਚਿੰਤਨ ਵਿਚ ਹਰ ਕੋਈ ਹੈ, ਪਰ ਜੇ ਇਸ ਚਿੰਤਨ ਨੂੰ ਜੋ ਨਾਨਾ ਤਰ੍ਹਾਂ ਦਾ ਤੇ ਫ਼ਜ਼ੂਲ ਹੈ, “ਏਕ ਚਿੰਤਨ' ਵਿਚ ਬਦਲ ਦਿਤਾ ਜਾਵੇ ਤਾਂ ਸੁਖ ਹੋ ਜਾਵੇ। ਗੋਯਾ ਸੁਖੀ ਹੋਣ ਵਾਸਤੇ ਅਸਾਂ ਏਸ ਟਿਕਾਣੇ ਪਹੁੰਚਣਾ ਹੈ ਕਿ ਸਾਡਾ ਮਨ ਹਰ ਸਮੇਂ ਇਕ ਅਕਾਲ ਪੁਰਖ ਨੂੰ ਚੇਤਿਆ ਕਰੋ। ਇਹ ਗੱਲ ਛੇਤੀ ਹੋਣੀ ਕਠਨ ਹੈ। ਅਰ ਸੁਣਦਿਆਂ ਸਾਰ ਜਦ ਇਸ ਨੂੰ

Intellectually ਸੋਚੀਦਾ ਹੈ ਤਾਂ ਐਉਂ ਮਾਲੂਮ ਹੁੰਦਾ ਹੈ ਜਿੱਦਾਂ ਕੋਈ ਪਿੱਟਣਾ: ਗੱਲ ਪਾਣਾ ਹੈ, ਯਾ ਅਲੂਣੀ ਸਿਲਾ ਚੱਟਣ ਵਾਂਙੂ ਔਖਾ ਕੰਮ ਸਹੇੜਨਾ ਹੈ। ਪ੍ਰੰਤੂ ਜਦ ਇਹ ਗੱਲ ਪ੍ਰਾਪਤ ਹੋ ਜਾਵੇ ਤਦ ਸਾਡੇ ਮਨ ਅਤੇ ਪਹਿਰ Blissful ਰਹਿੰਦਾ ਹੈ, ਹਰ ਸ਼ੈ ਨਾਲ ਮਨ ਦੀ Attitude Subjective ਹੋ ਜਾਂਦੀ ਹੈ। ਖੇੜਾ ਰਸ ਤੇ ਟਿਕਾਉ ਬੱਝ ਜਾਂਦੇ ਹਨ, ਅਰ ਸੰਸਾਰ ਦੇ ਸਾਰੇ ਭੋਗਾਂ ਤੋਂ ਵਧੀਕ ਸੁਆਦੀ ਰਸ ਆਉਂਦਾ ਹੈ।

ਪਿਆਰੇ ਜੀਓ

151