ਉਸ ਉਪਰ ਹਾਵੀ ਨਾ ਹੋਣ ਦਿਤਾ। ਲਿਵ ਟੁਰੀ ਰਹੇ। ਜੋ ਕੁਝ ਆ ਬਣੇ ਉਸ ਪਰ ‘ਹਉ ਪਰੇ' ਕੀਤੀ ਤੇ ਅੰਦਰੋਂ ਬਾਹਰ ਵਗਾਹ ਮਾਰੀ। ਵੈਰ, ਮੋਹ, ਦਬਾਉ, ਖਾਣਾ ਭਰਨ ਭੈ ਵਿਚ ਪੈ ਜਾਣਾ, ਈਰਖਾ ਕਰਨੀ, ਗੱਲ ਕੀਹ, ਕਿਸੇ ਤਰ੍ਹਾਂ ਦੀ ਘ੍ਰਿਣਾ ਹੋਵੇ, ਲਿਵ ਨੂੰ ਮਾਰਦੀ ਹੈ। ਹਰ ਵੇਲੇ ਉਚ ਸੁਰਤੇ, ਹਰ ਵੇਲੇ ਸਿਮਰਨ ਵਿਚ ਵਸੀਏ। ਹਰ ਵੇਲੇ ਧਿਆਨੇਂ ਨਾ ਟੁਟੀਏ। ਹਰ ਵੇਲੇ ਦ੍ਰਿੜ ਬਣੀਏ ਕਿ ਦਾਤਾ ਜੀ ਵਿਚੋਂ ਰਸ, ਆਨੰਦ, ਪਰੇਮ ਸਿਮਰਨ ਤੇ ਪਵਿਤ੍ਤਾ ਦੀ ਨਿਝਰ ਧਾਰ ਬਰਖਾ ਤੇ ਠੰਢੇ ਲਹਿਰੇ ਮੇਰੀ ਸੁਰਤ ਵਿਚ ਆ ਕੇ ਸੂਰਤ ਨੂੰ ਉਚਿਆਂ ਕਰ ਰਹੇ ਹਨ। ਇਹ ਸਬਕ ਭੁੱਲ ਭੁੱਲ ਜਾਈਦਾ ਹੈ। ਇਹੋ ਮੁੜ ਮੁੜ ਪਕਾਈਦਾ ਹੈ। ਹਰ ਠੁਹਕਰ ਇਸ ਨੂੰ ਹੋਸ਼ ਲਿਆਉਂਦੀ ਹੈ ਤੇ ਤਕੜਿਆਂ ਕਰਦੀ ਹੈ। ਹੋਰ ਦੁਖ ਇਸ ਨੂੰ ਪਹਿਲਾਂ ਨਾਲੋਂ ਉਚ-ਸੁਰਤੇ ਕਰਦਾ ਹੈ। ਜੇ ਨਾਮ ਵਿਚ ਲਗ ਪਏ, ਉਹਨਾਂ ਲਈ ਹਰ ਦੁਖ, ਸੁਖ ਦੀ ਪਉੜੀ ਦਾ ਉਚੇਰਾ ਡੰਡਾ ਬਣ ਜਾਂਦਾ ਹੈ। ਪ੍ਰਤੱਖ ਦੇਖ ਲਓ ਕਿ ਇਸ ਦੁਖ ਦੇ ਮਗਰੋਂ ਸੁਰਤ ਕਿਸ ਤਰ੍ਹਾਂ ਸਾਫ ਤੇ ਉਚੇਰੀ ਹੋ ਗਈ ਹੈ।
ਜੇਕਰ ਅਸੀਂ ਸ਼ੁਕਰ ਵਿਚ ਰਹੀਏ ਤੇ ਸੁਰਤ ਵਿਚ ਸੋਚ ਨਾ ਪੈਣ ਦੇਈਏ ਤਾਂ ਕਰਮ ਬਲ ਨਹੀਂ ਪਾ ਸਕਦੇ, ਦੁਖ ਦੂਰੋਂ ਭੱਜ ਜਾਂਦੇ ਹਨ। ਇਹ ਫ਼ਕੀਰੀ ਨਹੀਂ, ਸੱਚੀ ਪਾਤਸ਼ਾਹੀ ਹੈ। ਇਹ ਗੁਰੂ ਨਾਨਕ ਦੇ ਰਾਜ ਦਾ ਪ੍ਰਤਾਪ ਹੈ। ਇਸ ਦਾ ਫਲ ਲੋਕ ਪ੍ਰਲੋਕ ਦਾ ਸੁਖ ਤੇ ਤੇਜ ਪ੍ਰਤਾਪ ਹੈ। ਇਸ ਰੰਗ ਵਾਲਾ ਮਾਲਕ ਹੈ।
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥
ਇਹ ਵਾਹਿਗੁਰੂ ਦਾ ਇਕਰਾਰ ਹੈ, ਉਚੇ ਰਹੋ। ਉਚੇ ਵਸੋ। ਗੁਰੂ ਨਾਨਕ ਦਾ ਆਪਣਾ ਜੀਵਨ-ਲਹਿਰਾ ਅਸਾਂ ਵਿਚ ਹਰ ਵੇਲੇ ਹੁਲਾਰੇ ਮਾਰਦਾ ਆਵੇ। ਸਾਡੇ ਮਨ ਦੇ ਦਰਵਾਜ਼ੇ ਹਰ ਵੇਲੇ ਉਸ ਲਈ ਖੁਲ੍ਹੇ ਰਹਿਣ। ਗੁਰੂ ਨਾਨਕ ਦਾ ਆਤਮ ਹੁਲਾਰਾ ਸਾਡੇ ਅੰਦਰ ਆਵੇ ਤੇ ਸੁਰਤ ਵਿਚ ਸਮਾਵੇ। ਪ੍ਰਾਰਥਨਾ ਕਰੋ: ਹੇ ਗੁਰੂ ਨਾਨਕ ਪਿਤਾ, ਮੁਰਦੇ ਜਿਵਾਣ ਵਾਲੇ, ਦਮ ਦੀ ਫੂਕ ਮਾਰ ਜੋ ਅਸੀਂ ਜੀਉ ਪਈਏ ਤੇ ਤੇਰੇ ਨਾਲ ਇਕ ਜੋਤਿ ਹੋ ਜੀਵੀਏ। ਹੇ ਗੁਰੂ ਨਾਨਕ ਅੰਦਰ ਆ ਵੱਸ ਤੇ ਫਿਰ ਨਿਕਲਣਾ ਭੁੱਲ ਜਾ। ਤੂੰ ਜੀਅ ਮੇਰੇ ਵਿਚ ਵੱਸ: ਐਸਾ ਵੱਸ ਕਿ ਫਿਰ ਨਾ ਨੱਸ। ‘ਧੰਨ ਗੁਰੂ ਨਾਨਕ ਦੇਵ ਜੀ' ਹਨ।
ਸ਼ੁਕਰ ਕਰੋ ਅਰ ਸ਼ੁਕਰ ਦੇ ਭਾਵ ਨਾਲ ਆਤਮਾ ਸਤਿਗੁਰ ਨਾਨਕ ਦੇ ਸਨਮੁਖ ਰਖੋ। ਖੁਸ਼ੀ ਪਚਾਉਣ ਦਾ ਚੂਰਨ ਸ਼ੁਕਰ ਹੈ। ਪਚੀ ਹੋਈ ਸ਼ੈ ਫਿਰ ਅੰਦਰ ਦਿਨਾਂ ਤੀਕ ਨਸ਼ਾ ਰਖਦੀ ਹੈ। ਖੁਸ਼ੀ ਵੇਲੇ ਬੇਪ੍ਰਵਾਹੀ ਨਹੀਂ ਕਰਨੀ, ਬੋਕਣਾ ਨਹੀਂ, ਰੇਤ ਚਲੇ ਵਾਙੂ ਖੁਸ਼ੀ ਨੂੰ ਜੀਉਰ ਜਾਣਾ। ਇਹ ਖੁਸ਼ੀ, ‘ਹਰਿ ਰੰਗ’ ਇਸੇ ਦਾ ਨਾਉਂ ਹੈ, ਸਭ ਆਖੋ:
“ਧੰਨ ਗੁਰ ਨਾਨਕ ਦੇਵ।"
-ਵੀਰ ਸਿੰਘ
ਪਿਆਰੇ ਜੀਓ
155