ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੮

ਸਤਿਗੁਰ ਦੇ ਸਵਾਰੇ ਜੀਓ।

ਭਲਾ ਪਤਿਬ੍ਬਾ ਧਰਮ ਦੇ ਪ੍ਰੇਮੀਆਂ ਨੂੰ ਕਿਸੇ ਸੋਚ ਨਾਲ ਕੀ? ਤੇ ਹੋਰ ਹਾਣ ਲਾਭ ਦੀ ਕੀ ਪਰਵਾਹ? ਸਰੀਰ ਪਤੀ ਦੀ ਸੇਵਾ ਵਿਚ ਅਰਪਨ ਤੋ ਮਨ ਗੁਰੂ ਨਾਨਕ ਦੇਵ ਦੇ ਚਰਨਾਂ ਕਵਲਾਂ ਦੇ ਧਯਾਨ ਵਿਚ ਮਗਨ, ਤੇ ਜੋ ਕਿਸੇ ਵੇਲੇ ਇਹ ਦਾਤ ਨਸੀਬ ਹੋ ਜਾਵੇ ਕਿ ਮਨ ਤੇ ਸਰੀਰ ਤੋਂ ਅਗੇ ਆਪਣਾ ਆਪ ਸਾਫ ਹੋ ਕੇ ਪ੍ਰੀਤ ਹੋ ਆਵੇ ਤਦ ਉਹ ਆਪਣਾ ਆਪ, ਜਿਸ ਨੂੰ ਆਤਮ ਆਖਦੇ ਹਨ, ਵਾਹਿਗੁਰੂ ਦੇ ਚਰਨਾਂ ਵਿਚ ਲੀਨ। ਬਸ ਫੇਰ ਕੀ ਹੈ,

“ਮਿਟਿ ਗਏ ਗਵਨ ਪਾਏ ਬਿਸ੍ਰਾਮ॥
ਨਾਨਕ ਪ੍ਰਭੁ ਕੋ ਸਦ ਕੁਰਬਾਨ

(ਸੁਖਮਨੀ 11-8)

ਸਾਨੂੰ ਹਾਨ ਲਾਭ ਨਾਲ ਕੀ ਹੈ? ਸਾਨੂੰ ਮਾਨ ਅਪਮਾਨ ਨਾਲ ਕੀਹ? ਅਸਾਂ ਤਾਂ ਤਨ ਪੜ੍ਹੀ ਹੈ, ਮਨ ਗੁਰੂ ਨੂੰ ਤੋ ਆਤਮਾ ਵਾਹਿਗੁਰੂ ਨੂੰ ਦੇ ਦੇਣਾ ਹੈ, ‘ਅਣਹੋਂਦੋ ਆਪ ਵੰਡਾਏ' ਤਾਂ ਇਹੋ ਹੈ। ਸਾਡੀ ਨਜਰ ਤਾਂ ਇਸ ਸਦਕੜੇ ਹੋ ਜਾਣ ਤੇ ਹੈ। ਜਿਨ੍ਹਾਂ ਪਤੀ, ਗੁਰੂ ਤੇ ਵਾਹਿਗੁਰੂ ਨੂੰ ਪਿਆਰ ਕਰਨਾ ਹੈ, ਉਹੋ ਤਾਂ ਸਤੀ ਹਨ। ਉਨ੍ਹਾਂ ਨੇ ਤਾਂ ਆਪਣਾ ਆਪ ਵਾਰਨਾ ਹੈ। ਸਦਕੇ ਕਰਨਾ ਹੈ ਤੋ ਘੋਲ ਘੁਮਟੇ ਜਾਣਾ ਹੈ, ਪ੍ਰੇਮ ਕਦੇ ਮਾਨ, ਵਡਯਾਈ, ਉਲਟਵੇਂ ਪ੍ਰੇਮ ਦੀ ਲੋੜ ਨਹੀਂ ਰਖਦਾ। ਪ੍ਰੇਮ ਸੁਦਾਗਰ ਨਹੀਂ, ਜੋ ਸੌਦੇ ਕਰਦਾ ਹੈ, ਪ੍ਰੇਮ ਤਾਂ ਆਪ ਦਾਨ ਕਰਨ ਦਾ ਨਾਂ ਹੈ।

ਪਤੀ ਨੂੰ ਸ਼ਰੀਰ (ਹਉਂ ਨੂੰ ਛਡ ਕੇ ਗੁਰੂ ਨੂੰ ਮਨ (ਹਉਂ ਨੂੰ ਛਡ ਕੇ ਵਾਹਿਗੁਰੂ ਨੂੰ ਆਤਮਾ (ਹਉਂ ਨੂੰ ਛਡ ਕੇ)

ਪਤੰਗਿਆਂ ਨੇ ਕਦੇ ਦੀਵੇ ਤੋਂ ਅਪਨੇ ਪਿਯਾਰ ਦੇ ਬਦਲੇ ਆਦਰ ਨਹੀਂ, ਮੰਗਿਆ,ਸਗੋਂ ਅਨਾਦਰ ਤੇ ਆਪਾ ਸੜਵਾ ਲੈਂਦੇ ਹਨ, ਫੇਰ ਸਦਕੇ ਹੁੰਦੇ ਹਨ। ਇਹ ਇਕ ਦ੍ਰਿਸ਼ਟਾਂਤ ਹੈ। ਅਸਲ ਗਲ ਇਹ ਹੈ, ਪ੍ਰੇਮ ਹੈ ਹੀ ਦੇਣਾ, ਕਦੇ ਲੈਣਾ ਨਹੀਂ ਹੁੰਦਾ। ਜਿਉਂ ਜਿਉਂ ਉਚਾ ਪ੍ਰੇਮ ਤਿਉਂ ਤਿਉਂ ਪ੍ਰੇਮ ਹੀ ਪ੍ਰੇਮ। ਹੋਰ ਤਾਂ ਰਖਣਾ ਕੁਛ ਨਾ ਹੋਇਆ। ਕਿਉਂਕਿ

ਹੁੰਦਾ ਫੜਿਆ ਜਾਂਦਾ ਹੈ। ਹੋਂਦ ਛੱਡੀ ਤਾਂ ਜੰਕਾਲੋਂ ਪਾਰ ਹੋ ਗਏ।

156

ਪਿਆਰੇ ਜੀਉ