t8
ਪਿਆਰੇ ਜੀ,
ਸਤਿਗੁਰ ਜੀ ਦਾ ਵਾਕ:
“ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ॥
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ॥
(ਵਾਰ ਗਉੜੀ ਮ: 5-11)
ਇਸ ਕੳੜੱਤਣ ਨੂੰ ਮਿਠਾ ਜਾਣ ਕੇ ਜਗਤ ਖਾ ਰਿਹਾ ਹੈ ਤੇ ਦੁਖੀ ਹੋ ਰਿਹਾ ਹੈ ਪਰ ਮਿੱਠਾ ਪਰਮੇਸ਼ਵਰ ਦਾ ਨਾਉਂ ਹੈ ਜੋ ਇਸ ਕਉੜੱਤਣ ਤੋਂ ਛੁਡਾ ਕੇ ਆਪਣੇ ਵਿਚ ਲਾ ਲੈਂਦਾ ਹੈ। ਫਿਰ ਇਸ ਦਾ ਸੁਆਦ ਮਿੱਠਾ ਮਿੱਠਾ ਲਗਦਾ ਹੈ ਤੇ ਕਉੜੀ ਸ਼ੈ ਨੂੰ ਫੇਰ ਮਿੱਠੀ ਨਹੀਂ ਲਗਣ ਦੇਂਦਾ। ਇਸ ਮਿਠਾਸ ਦੇ ਪ੍ਰੇਮੀ ਨੂੰ ਚਾਹੀਦਾ ਹੈ ਕਿ ਸਵੇਰੇ ਗੁਰੂ ਮਹਾਰਾਜ ਜੀ ਦਾ ਵਾਕ ਲਵੇ, ਜੋ ਸਬਦ ਆ ਜਾਵੇ ਸਮਝੋ ਕਿ ਅਜ ਦਾ ਉਪਦੇਸ਼ ਇਹ ਗੁਰੂ ਜੀ ਤੋਂ ਮਿਲਿਆ ਹੈ। ਉਸ ਨੂੰ ਸਮਝ ਵੀਚਾਰ ਕੇ ਪੱਲੋਂ ਬੰਨ੍ਹੇ ਤੇ ਸਾਰਾ ਦਿਨ ਉਸ ਤੇ ਅਮਲ ਕਰੇ।
ਦਿੱਸਣ ਵਾਲੇ ਸਾਰੇ ਪਦਾਰਥਾ ਤੋਂ ਮਨ ਨੂੰ ਮੋੜ ਮੋੜ ਕੇ ਅੰਦਰ ਵਾਰ ਕਰਨਾ ਹੈ ਤੇ ਸਾਂਈ ਦੀ ਯਾਦ ਵਿਚ ਲਾਉਣਾ ਹੈ। ਮਨ ਨੇ ਪਦਾਰਥਾਂ ਵਲ ਪਾਉਣਾ ਹੈ ਕਿਉਂਕਿ ਸ਼ਰੀਰ ਹੋਣ ਕਰਕੇ ਮਨ ਨੂੰ ਪਦਾਰਥਾਂ ਦੀ ਲੋੜ ਹੈ ਤੇ ਲੋੜ ਹੋਣ ਕਰਕੇ ਖਿੱਚ ਹੈ। ਤੇ ਸਦਾ ਖਿੱਚ ਦਾ ਅਭਿਆਸ ਹੁੰਦਾ ਰਹਿਣ ਕਰ ਕੇ ਇਹ ਖਿੱਚ ਸੁਭਾਵ ਭੂਤ ਹੋ ਜਾਂਦੀ ਹੈ। ਫੇਰ ਲੜ ਬਿਲੋੜੇ ਮਨ ਪਦਾਰਥਾਂ ਵਿਚ ਪਾਂਵਦਾ ਰਹਿੰਦਾ ਹੈ। ਇਉਂ ਜੋ ਸੁਭਾਵ ਬਣ ਜਾਂਦਾ ਹੈ ਉਹ ਉਲਟ ਅਭਯਾਸ ਨਾਲ ਬਦਲਦਾ ਹੈ। ਉਹ ਹੈ ਇਸ ਨੂੰ ਪਦਾਰਥਾਂ ਵਲ ਧਾਉਣ ਤੋਂ ਰੋਕ ਰੋਕ ਜੈ ਸਾਂਈ ਵਲ ਪਾਉਣਾ। ਇਉਂ ਇਹ ਅੰਦਰਵਾਰ ਨੂੰ ਰੁਖ ਕਰਦਾ ਆਪੋ ਵਿਚ ਟਿਕਦਾ ਹੈ ਤੇ ਆਪੇ ਦੇ ਮੂਲ ਨੂੰ ਪਛਾਣਦਾ ਹੈ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ"
ਇਸ ਦਾ ਸਾਧਨ ਹੈ। ਨਾਮ ਨਾਮ ਦੇ ਅਭਿਆਸ ਨਾਲ ਮਨ ਅੰਦਰ ਨੂੰ ਜਾਂਦਾ ਹੈ ਤੇ ਸਾਂਈਆਂ ਜੀਉ ਵਿਚ ਟਿਕਦਾ ਹੈ।
ਦੁਸਰਾ ਹੈ ਵੈਰਾਗ ਦਾ ਅਯਾਸ਼! ਇਸ ਮਨ ਨੂੰ ਵੀਚਾਰ ਨਾਲ ਸਮਝ ਦੇਂਦੇ ਰਹਿਣਾ ਕਿ ਜਿਤਨੀ ਕੁ ਲੋੜ ਤੇਰੇ ਸ਼ਰੀਰ ਨੂੰ ਪਦਾਰਥਾਂ ਦੀ ਹੈ ਸਾਂਈ ਨੇ ਦਿੱਤੇ ਹੋਏ ਹਨ। ਵਾਧੂ ਪਦਾਰਥਾਂ ਵਲ ਸੁਭਾਵ ਵਸ ਹੋ ਕੇ ਭਜਦੋ ਰਹਿਣਾ ਤ੍ਰਿਸ਼ਨਾ ਤੇ ਵਾਸ਼ਨਾ ਵਿਚ ਉਡਦੇ
ਰਹਿਣਾ ਆਪਣੀਆਂ ਤਾਕਤਾਂ ਨੂੰ ਜਾਯਲ ਕਰਦੇ ਰਹਿਣਾ ਹੈ, ਪੱਲੇ ਕੁਛ ਨਹੀਂ ਬੱਝਦਾ।
163