ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਤ ਨੂੰ ਹਾਂਢ ਹੁੰਦੀ ਹੈ, ਥਕਾਨ ਪੱਲੇ ਪੈਂਦੀ ਹੈ। ਤਾਂ ਤੇ ਤ੍ਰਿਸ਼ਨਾ ਦੇ ਮਗਰ ਉਡਣਾ ਛਡੋ। ਫੇਰ ਪ੍ਰਯਤਨ ਨਾਲ ਜੋੜੇ ਲੱਭੇ ਪਦਾਰਥ ਸਾਰੇ ਅੰਤ ਛਡਣੇ ਪੈਂਦੇ ਹਨ। ਨਾਲ ਨਹੀਂ ਜਾਂਦੇ, ਨਾਲ ਨਾ ਜਾਣ ਵਾਲੇ ਦੇ ਮਾਗਰ ਨਾ ਧਾ ਤੇ ਨਾਲ ਜਾਣ ਵਾਲੇ ਦੇ ਮਗਰ ਪਿਆ ਰਹੁ। ਨਾਲ ਜਾਣੇ ਵਾਲਾ ਹੈ ਪਰਮੇਸ਼ਰ ਜੀ ਦਾ ਨਾਮ। ਸੋ ਭਉਂ ਚਉਂ ਕੇ ਇਸੇ ਤੇ ਆ ਕੇ ਟਿਕ। ਇਸ ਤਰ੍ਹਾਂ ਦੇ ਵੀਚਾਰ ਵੈਰਾਗ ਵਿਚ ਸਹਾਇਕ ਹੁੰਦੇ ਹਨ। ਜਦੋਂ ਇਨ੍ਹਾਂ ਯਤਨਾਂ ਨਾਲ ਮਨ ਆਪੇ ਵਿਚ ਕੱਠਾ ਹੁੰਦਾ ਹੁੰਦਾ ਸਾਈਂ ਤੇ ਟਿਕਦਾ ਹੈ ਤਾਂ ਸੁਖੀ ਹੁੰਦਾ ਹੈ।

-ਵੀਰ ਸਿੰਘ

164

ਪਿਆਰੇ ਜੀਓ