ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਸਤਿਸੰਗ ਨਾਲ ਨਾਤਾ ਹੈ ਤਾਂ ਅਠੇ ਪਹਿਰ ਹਿਰਦੇ ਵਿਚ ਸਾਈਂ ਦਾ ਸਦਾ ਸੰਗ ਵਸਾਓ, Tact ਨਹੀਂ ਵਰਤਣੇ। ਸਤਿਗੁਰ ਸ਼ਾਹ ਸੁਜਾਨ ਹੈ "ਅਗੇ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ।" ਜ਼ਿੰਦਗੀ ਨੂੰ ਪਲਟਾ ਦਿਓ। ਸ਼ਾਹੀ ਸਾਈਂ ਨੇ ਦਿੱਤੀ ਹੈ, ਉਸ ਦੇ ਕੂਚੇ ਦੇ ਗਦਾ ਬਣੋ। ਸਭ ਧਰਮਾਰਥਾਂ ਨੇਕੀਆਂ ਤੋਂ ਇਕ ਨੂੰ ਉਚਾ ਜਾਣੋ। ਨਾਮ ਨਾਲ ਲੈ ਲਾਓ, ਇਹ ਸਾਈਂ ਦੇ ਦਰ ਦੀ ਗਦਾ ਗਰੀ ਹੈ।

———ਵੀਰ ਸਿੰਘ

46

ਪਿਆਰੇ ਜੀਓ