ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫

ਪਿਆਰੇ ਜੀਓ,

ਲਗੇ ਰਹਿਣਾ ਸਭ ਤੋਂ ਸੁਖਦਾਈ ਹੈ। ਹੁਣ ਤਾਂ ਵਕਤ ਕਾਫ਼ੀ ਮਿਲਦਾ ਹੋਸੀ, ਇਸ ਕਰ ਕੇ ਬਾਣੀ ਤੇ ਸਿਮਰਨ ਲਈ ਵਧੀਕ ਵਕਤ ਦਿਓ। ਆਪ ਜੀ ਦੇ ਵੀਰ ਜੀ ਦਾ ਹਾਲ ਪੜ੍ਹਿਆ ਹੈ, ਸਤਿਗੁਰੂ ਜੀ ਦੇ ਚੋਜ ਹਨ: 'ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥ ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲ॥' ਤੁਸੀਂ ਪਿਆਰ ਤੇ ਖਿੱਚ ਦਾ ਉਪਦੇਸ਼ ਕਰੀ ਚਲੋ, ਕੋਈ ਤਰੀਕਾ ਦਸਣ ਦੀ ਲੋੜ ਨਹੀਂ, ਵੇਲੇ ਵੇਲੇ ਸਿਰ ਦਰੁਸਤ ਗੱਲ ਆਪੇ ਫੁਰੇਗੀ। ਮੈਂ ਖੁਸ਼ ਹੋਇਆਂ ਹਾਂ ਕਿ ਤੁਹਾਨੂੰ ਸਤਿਸੰਗੀ ਮਨਭਾਉਂਦਾ ਸਾਥੀ ਲੱਝ ਗਿਆ ਹੈ। ਹਜੂਰੀ ਦਾ ਪਾਠ ਸਿਖਾਲ ਦਿਓ। ਜਪ ਜੀ ਦੇ ਪਾਠ ਏ-ਹਜੂਰੀ ਕੀਤੇ Voice of the wilderness (ਉਜਾੜ ਵਿਚ ਕੂਕਾਂ ਦੇਣੀਆਂ) ਹਨ। ਜੇ ਗੁਰੂ ਨਾਨਕ ਨੂੰ ਪਾਸ ਖਿਆਲ ਕਰਕੇ ਸੁਣਾਂ ਕੇ ਪੜ੍ਹਿਏ, ਤਾਂ ਉਹ ਵਿਆਪਕ ਜੋਤਿ ਮੁਣਸੀ ਤੇ ਕਦੇ ਖੈਰ ਪਾਸੀ। ਜਦੋਂ ਗੁਰੂ ਨਾਨਕ ਦਾ ਪਿਆਰ ਅੰਦਰ ਵੱਸ ਜਾਏਗਾ, ਨਿੰਦਕਾਂ ਦਾ ਸੰਗ ਆਪੇ ਘਟ ਜਾਏਗਾ। ਤੁਸੀਂ ਪਿਆਰੇ ਪ੍ਰੀਤਮ ਜੀ ਦਾ ਪਿਆਰ ਸਿਖਾਈ ਚਲੋ, ਆਪਣੀ ਬਾਬਤ ਤੌਖਲਾਂ ਨਾ ਕਰਿਆ ਕਰੋ। ਬੋਹੜ ਦਾ ਦਰੱਖ਼ਤ ਇਕ ਦਿਨ ਵਿਚ ਨਹੀਂ ਉਗਿਆ ਕਰਦਾ। ਸਤਿਗੁਰੂ ਦੀ ਬਾਣੀ, ਯਾਦ, ਪਿਆਰ, ਸਤਿਸੰਗ ਦੀ ਪ੍ਰਾਪਤੀ, ਤੇ ਇਸ ਪਰ ਸ਼ੁਕਰ, ਇਹ ਸਭ ਤਰੱਕੀਆਂ ਹਨ। ਸ਼ੁਕਰ ਕਰੋ ਤੇ steady (ਲਗਾਤਾਰ) ਚਾਲ ਨਾਲ ਟੁਰੀ ਚਲੋ। ਨਾਮ ਵਿਦਿਆ ਹੈ ਜੋ ਸਹਜ ਨਾਲ ਪੜ੍ਹੀਦੀ ਹੈ: 'ਹਰਿ ਕਾ ਖਿਲੋਵਨਾਂ ਬਿਲੋਵਹੁ ਮੇਰੇ ਭਾਈ। ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ। H. S. ਬਾਬਤ Hopeless (ਨਿਰਾਸ) ਨਹੀਂ ਹੋਣਾ, ਜਿਸ ਤਬੀਅਤ ਦਾ ਹੈ ਉਸੇ ਤਰ੍ਹਾਂ ਦੇ ਵਰਤਾਉ ਨਾਲ 'ਨਾਨਕ ਪ੍ਰੇਮ' ਦਾ ਸਾਂਝੀਵਾਲ ਬਨਾਵਣਾ ਹੈ। ......ਜਦ ਲਗੇ ਰਹਵੋਗੇ ਕੀ ਤਅੱਜਬ ਹੈ ਕਿ ਮੈਲ ਨਾ ਕੱਟੇ)। ਗੁਰੂ ਨਾਨਕ ਦੇ ਆਤਮ ਸੂਰਜ ਦੀਆਂ ਕਿਰਨਾਂ ਕਿਸੇ ਹੋਰ Dark cell (ਅੰਧੇਰੇ ਖੂੰਜੇ) ਵਿੱਚ ਵੀ ਪੈ ਜਾਵਣ। Go on working steadily and slowly. Be kind and show him, what on account of Pure love a sikh of Guru Nanak has got a himsef. (ਲਗਾਤਾਰ ਧੀਰੇ ਧੀਰੇ ਲਗੇ ਰਹੋ, ਪਿਆਰ ਨਾਲ ਉਸ ਨੂੰ ਅਨੁਭਵ ਕਰਾਓ ਕਿ ਗੁਰੂ ਨਾਨਕ ਦੇ ਸਿੱਖ ਅੰਦਰ ਕਿੰਨਾ ਸੁੱਚਾ ਪਿਆਰ ਹੁੰਦਾ ਹੈ)।

ਗੁਰੂ ਨਾਨਕ ਦੇ ਸਿੱਖ ਦੇ ਹਿਰਦੇ ਪ੍ਰੇਮ ਵਸਦਾ ਹੈ ਤੇ ਉਹ ਪ੍ਰੇਮ ਦਾਨ ਕਰਦਾ ਹੈ, ਪਰ ਉਹ ਬੇਬਵਾ ਤੇ uncentered (ਕੇਂਦਰ-ਰਹਿਤ) ਪ੍ਰੇਮ ਨਹੀਂ ਹੁੰਦਾ, ਜੋ ਨਿਖਸਮੇ ਤੇ ਨਿਗੋਸਾਏ preach ਕਰਦੇ (ਪ੍ਰਚਾਰਦੇ) ਹਨ। ਇਹ ਪ੍ਰੇਮ ਗੁਰੂ ਨੂੰ centre (ਕੇਂਦਰ) ਬਣਾ

64

ਪਿਆਰੇ ਜੀਓ