ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਉਸ ਨਾਲ ਸੁਰਤ ਨੂੰ ਬੰਨ੍ਹ ਕੇ ਅੰਦਰੋਂ ਪੈਦਾ ਹੁੰਦਾ ਹੈ ਤੇ ਫੇਰ ਦੇਹ ਅੰਦਰ ਮਹਿਕ ਤੇ ਸੁਗੰਧ ਦੇਂਦਾ ਹੈ।

ਜੋ ਕੁਝ ਮਨ ਦੇ ਛੇਤੀ ਚੰਗਾ ਹੋਵਣ ਵਿਚ ਆਪ ਨੂੰ ਖੇਚਲ ਰਹੀ ਹੈ ਉਹ ਉਸ atmosphere (ਵਾਯੂਮੰਡਲ) ਕਰਕੇ ਸੀ, ਜੋ ਮਕਾਨ ਵਿਚ ਰੱਬ ਤੋਂ ਭੁੱਲੇ ਵਾਸੀਆਂ ਨੇ ਪੈਦਾ ਕਰ ਰੱਖਿਆ ਸੀ ਤੇ ਜਿਸ ਵਿਚ ਤੁਸੀਂ ਜਾ ਰਹੇ ਤੇ ਹੁਣ ਉਹ clear (ਸਾਫ਼) ਹੋ ਗਿਆ ਹੈ, ਤੁਸੀਂ ਆਪਣੇ ਗਿਰਦ ਸਫਾ ਰੂਹਾਨੀ ਮੰਡਲ ਕਰ ਲਿਆ ਹੈ, ਹੁਣ ਚਾਹੀਦਾ ਹੈ ਕਿ ਸੁਖ ਰਹੇ। ਬੇਮੁਖ ਲੋਗਾਂ ਦੇ ਖਿਆਲਾਂ ਦਾ ਗੰਦ ਮਕਾਨ ਨੂੰ ਗੰਦ ਨਾਲ ਭਰ ਦੇਂਦਾ ਹੈ। ਨਾਮ ਵਾਲਿਆਂ ਨੂੰ ਅਨਜਾਣੇ ਜਾਂ ਜਾਣੇ ਬਲ ਉਸ ਪਾਸੇ ਲਾ ਕੇ ਉਸ ਨੂੰ ਆਤਮਕ ਸੁਖ ਵਾਲਾ ਬਨਾਉਣਾ ਪੈਂਦਾ ਹੈ। ਫਿਕਰ ਦੀ ਜਗ੍ਹਾ ਕੋਈ ਨਹੀਂ ਸਤਿਗੁਰੂ ਨਾਲ ਹੈ ਤੇ ਆਪਣਿਆਂ ਦਾ ਆਪ ਰਾਖਾ ਤੇ ਮਦਦਗਾਰ ਹੈ।

———ਵੀਰ ਸਿੰਘ

ਪਿਆਰੇ ਜੀਓ

65