ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੭

ਪਿਆਰੇ ਸਰਦਾਰ ਜੀਓ,

ਆਪ ਜੀ ਦਾ 12 ਅਪਰੈਲ ਦਾ ਪਤ੍ਰ ਪਹੁੰਚ ਗਿਆ ਸੀ, ਉਤਰ ਦੇਣ ਵਿਚ ਦੇਰੀ ਹੋਈ ਹੈ, ਖਿਮਾ ਕਰਨੀ।

1. 24 ਅਵਤਾਰਾਂ ਦੀ ਬਾਣੀ ਬਾਬਤ ਮੈਨੂੰ ਬਰਖੁਰਦਾਰ ਸੋਹਨ ਸਿੰਘ ਜੀ ਨੇ ਆਪ ਦੀ ਪੁਛ ਦੱਸੀ ਸੀ। ਮੈਂ ਉਸ ਸੰਬੰਧੀ ਇਕ ਨੋਟ ਲਭਦਾ ਰਿਹਾ ਹਾਂ ਜੋ ਮੈਨੂੰ ਮਿਲਿਆ ਨਹੀਂ। ਆਪੂੰ ਮੈਂ ਇਸ ਬਾਣੀ ਬਾਬਤ ਇਤਿਹਾਸਕ ਖੋਜ ਨਹੀਂ ਕਰ ਸਕਿਆ ਕਿ ਜਿਵੇਂ ਮੈਂ ਸੂਰਜ ਪ੍ਰਕਾਸ਼ ਬਾਬਤ ਕੀਤੀ ਸੀ, ਇਸ ਕਰਕੇ ਠੀਕ-ਠੀਕ ਰਾਇ ਨਹੀਂ ਦੇ ਸਕਦਾ। ਪਾਉਂਦੇ ਬਾਹਿਬ ਮੈਂ ਜਦੋਂ ਗਿਆ ਸਾਂ ਤਾਂ ਉਥੇ ਜਮਨਾ ਦੇ ਕਿਨਾਰੇ ਇਕ ਬੜਾ ਜਿਹਾ ਬਾਓਂ ਹੈ। ਉਥੋਂ ਦੇ ਲੋਕ ਦਸਦੇ ਸਨ ਕਿ ਇਸ ਪਰ ਬੈਠ ਕੇ ਗੁਰੂ ਬਾਹਿਬ ਜੀ ਕ੍ਰਿਸ਼ਨਾਵਤਾਰ ਦੀ ਰਚਨਾ ਰਚਦੇ ਹੁੰਦੇ ਸਨ।

2. ਗੁਰੂ ਗ੍ਰੰਥ ਕੋਸ਼ ਬਾਬਤ-ਆਪ ਦਾ ਵਿਚਾਰ ਮੈਂ ਪੜ੍ਹਿਆ ਹੈ। ਇਹ ਜਦ ਪਹਿਲੋਂ ਛਪਿਆਂ ਤਾਂ ਬਹੁਤ ਛੋਟਾ ਸੀ। ਦੂਜੀ ਵੇਰ ਇਸ ਨੂੰ ਮੈਂ edit ਕੀਤਾ ਸੀ ਤੇ, 7 ਬਰਸ ਲਗਾਏ ਸਨ ਤੇ ਪਹਿਲੋਂ ਤੋਂ ਤਕਰੀਬਨ ਤੀਊਣੇ size ਦਾ ਹੋ ਗਿਆ ਤਦੋਂ ਖਾਲਸਾ ਟ੍ਰੈਕਟ ਸੁਸਾਇਟੀ ਵਿਚ ਇਸ ਦੇ ਪਦ ਕ੍ਰਮ ਬਾਬਤ ਵੀਚਾਰ ਹੋਈ ਸੀ ਤਦੋਂ ਉਨ੍ਹਾਂ ਨੇ ਇਸ ਦਾ ਇਹ ਕ੍ਰਮ ਰਖਣਾ ਪਸੰਦ ਕੀਤਾ ਸੀ।

ਇਹ ਆਪ ਜੀ ਨੂੰ ਪਤਾ ਹੀ ਹੋਸੀ, ਕਿ ਇਹ ਪੁਸਤਕ ਖਾਲਸਾ ਟ੍ਰੈਕਟ ਸੋਸਾਇਟੀ ਨੂੰ ਅਰਪਨ ਕਰ ਦਿਤੀ ਹੋਈ ਹੈ ਤੇ ਉਨ੍ਹਾਂ ਦੇ ਅਧਿਕਾਰ ਵਿਚ ਹੈ। ਹੁਣ ਇਸ ਦੀ ਤੀਸ੍ਰੀ ਸੁਧਾਈ ਕਰਨੀ ਹੈ, ਇਕ ਸਜਨ ਭਾਲ ਕਰ ਰਹੇ ਹਨ ਕਿ ਹੋਰ ਪਦ ਕਿਹੜੇ ਪਾਉਣੇ ਜੋਗ ਹਨ, ਜਦ ਉਹ ਕੰਮ ਮੁਕ ਗਿਆ ਤਾਂ ਮੈਂ ਫੇਰ ਇਸ ਪਰ ਵਕਤ ਲਗਾਸ਼ਾਂ ਉਨਾਂ ਪਦਾਂ ਦੇ ਅਰਬ ਤੇ ਵਿਤਪਤੀਆਂ ਲਗਾਉਣ ਦਾ। ਤਦੋਂ ਮੈਂ ਖਿਆਲ ਹੈ ਕਿ ਇਸਦੇ ਪਦ-ਕ੍ਰਮ ਬਾਬਤ ਮੈਂ ਸੁਸਾਇਟੀ ਵਿਚ ਜ਼ਿਕਰ ਕਰਾਂਗਾ ਤੇ ਆਸ ਹੈ ਕ੍ਰਮ ਬਦਲ ਜਾਏਗਾ।

ਹੁਣ ਵਾਲੇ ਕ੍ਰਮ ਵਿਚ ਜੇ ਆਪ ਨੂੰ ਖੇਚਲ ਹੁੰਦੀ ਤਾਂ ਆਪ ਕਿਰਪਾ ਕਰਕੇ ਇਸ ਦਾ ਸਫਾ (ਓ) ਜੋ ਕੋਸ਼ ਦੀ ਦੁਸ੍ਰੀ ਵੇਰ ਦੀ ਭੂਮਿਕਾ ਦੇ ਮਗਰੋਂ ਬਹੁਤ ਮੋਟੋ ਹਰਫ਼ਾਂ ਵਿਚ ਹੈ ਵਾਚ ਲਵੋ ਤਾਂ ਪਦ ਲੱਭਣ ਵਿਚ ਸੁਖੈਨਤਾ ਹੋ ਜਾਏਗੀ। ਕੋਸ਼ ਵਿਚ ਮੁਢ ਦੇ ਸਫਿਆਂ ਵਿਚ ਇਹ ਬੜੇ ਹੀ ਮੋਟੋ ਟੈਪ ਵਿਚ ਦਿੱਤਾ ਹੋਇਆ ਹੈ। ਇਹ ਕ੍ਰਮ ਵਯੇਂਜਨ ਅਖਰ ਦਾ ਹੈ, ਆਪਣੇ ਹਿਸਾਬ ਸਿਰ ਲਭਿਆ ਪਦ ਲੱਭਣ ਵਿਚ ਦੇਰ ਨਹੀਂ ਲਗਦੀ।

ਪਿਆਰੇ ਜੀਓ

67