ਰੋਂਵੀਏ ਕਿ ਹੇ ਵਾਹਿਗੁਰੂ . ਸਾਡੇ ਪਿਆਰੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਹ। ਅਸੀਂ ਗੁਰਬਾਣੀ ਦਾ ਪਾਠ ਕਰੀਏ। ਗੁਰੂ ਜੀ ਨੇ ਆਪਣੇ ਲਈ ਆਖਿਆ ਸੀ:
ਅੰਤ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥
ਇਸ ਤੋਂ ਪਤਾ ਲੱਗਾ ਜੋ ਨਿਰਬਾਣੁ ਕੀਰਤਨ ਇਕ ਮੁਗਾਤ ਹੈ, ਅਰ ਆਤਮਾ ਦਾ ਪ੍ਰੇਮ ਭਰਿਆ ਰੁਦਨ ਹੈ। ਜੋ ਪਿਆਰੋ ਦੇ ਲਾਹੇ ਲਈ ਅਸੀਂ ਭੇਜ ਸਕਦੇ ਹਾਂ। ਪਰ ਹਾਇ ਦੀ ਗੱਲ ਇਹ ਹੈ ਕਿ
‘ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ
ਪਰ ਪਿਆਰੇ ਲਈ ਕੀਰਤਨ ਕਰਨ ਵਾਲੇ ਕਿੰਨੇ ਹੁੰਦੇ ਹਨ? ਇਕ ਪਾਠ ਬਰਾਦਰੀ ਲਈ ਰੁਖ ਛਡੀਦਾ ਹੈ। ਪਿਆਰੇ ਸਜਨ ਤੇ ਪ੍ਰਵਾਰ ਕਿੰਨੇ ਕੁ ਨਿਰਬਾਣ ਕੀਰਤਨ ਕਰਦੇ ਹਨ। ਕਿੰਨੇ ਪਾਠ ਤੁਸਾਂ ਆਪਣੇ ਵੀਰ ਜੀ ਨੂੰ ਭਜੇ ਹਨ? ਜੇ ਭੇਜੇ ਹਨ ਤਾਂ ਵਾਹ ਵਾਹ ਨਹੀਂ ਤਾਂ ਸ਼ੌਂਕ ਦੂਰ ਕਰੋ। ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ। ਉਹਨਾਂ ਦੇ ਪ੍ਰਵਾਰ ਨਾਲ ਪਿਆਰ ਕਰੋ। ਤੇ ਏਕਾਂਤ ਬੌਠ ਕੇ ਪਾਠ ਕਰੋ, ਅਰਦਾਸ ਸੋਧੇ ਜੋ ਗੁਰੂ ਉਨ੍ਹਾਂ ਦੇ ਆਤਮਾਂ ਨੂੰ ਠੰਢ ਤੇ ਅਨੰਦ ਵਿਚ ਰਖੇ। ਸਾਰਾ ਪਰਿਵਾਰ ਰਲ ਕੇ ਉਨ੍ਹਾਂ ਨੂੰ ਪਾਠ ਸੁਣਾਓ। ਕਿਸੇ ਗੁਰਮੁਖ ਪਿਆਰੇ ਦੀ ਮਿੰਨਤ ਕਰ ਜੋ ਵੀਰ ਦੇ ਆਤਮ ਸੁਖ ਲਈ ਪ੍ਰਾਰਥਨਾ ਕਰੋ ਤੇ ਅਰਦਾਸਾਂ ਸੋਧੋ। ਐਵੇਂ ਸੰਸਾਰ ਵਿਚ ਆਪ ਨੂੰ ਮਸਕੀਨ ਮੰਨ ਕੇ ਹਾਵੇ ਭਰਨੇ ਯੋਗ ਨਹੀਂ ਹਨ। ਸਗੋਂ ਜਿਸ ਰਾਹੀਂ ਅਸੀਂ ਫੇਰ ਰਹੇ ਹਾਂ, ਅਸੀਂ ਬੀ ਉਥੇ ਜਾਣਾ ਹੈ। ਉਥੇ ਜਾਣ ਦਾ ਸੰਜਮ ਕਰੀਏ ਅਸੀਂ ਆਪ ਨੂੰ ਸੁਆਰੀਏ ਜੋ ਔਖ ਨਾ ਵੇਖੀਏ। ਏਹ ਸੁਆਸ ਅਤਿ ਅਮੋਲਕ ਹਨ। ਲੱਖੀਂ ਕੁੜੀ ਹੱਥ ਨਹੀਂ ਲਗਦੇ। ਕੱਈ ਸੁਆਸ ਪਿਆਰੇ ਪ੍ਰਮੇਸ਼ਰ ਜੀ ਦੇ ਧਿਆਨ ਤੋਂ ਖਾਲੀ ਨਾ ਜਾਵੇ। ਮੇਰੇ ਤੇ ਖਿਮਾਂ ਕਰਨੀ ਜੋ ਆਪ ਜੈਸੇ ਪਵਿਤ੍ਰਾਤਮਾਂ ਨੂੰ ਉਪਦੇਸ਼ ਦੇਣ ਵਾਂਗੂ ਲਿਖਿਆ ਹੈ। ਅਸਲ ਵਿਚ ਏਹ ਆਪਣੇ ਮਨ ਦੇ ਸੰਬੰਧ ਹਨ। ਅਰ ਆਪ ਲਈ ਚਿਤਾਵਨੀ ਮਾਤ੍ਰ ਹਨ ਕਿ ਕਦੇ ਕੋਈ ਵਿਛੋੜਾ ਹੁੰਦਾ ਤਦ ਸੁਰਤ ਡੋਲ ਜਾਂਦੀ ਹੈ। ਸੋ ਸਜਣਾਂ ਦਾ ਫ਼ਰਜ਼ ਹੁੰਦਾ ਹੈ ਕਿ ਅੰਤਮੁਖ ਬ੍ਰਿਤੀ ਵਲ ਚੇਤਾ ਕਰਾਂਦੇ ਜਾਣ ਤਾਂ ਜੇ ਮੋਹ ਮਾਰ ਨ ਪੱਤੇ। ਏਸ ਗੁਰੂ ਜੀ ਦੇ ਸ਼ਬਦ ਦੀ ਧਾਰਨਾਂ ਸੁਖਾਂ ਦੀ ਦਾਤੀ ਹੈ।
ਰਮਣ ਕਉ ਰਾਮ ਕੇ ਗੁਣ ਬਾਦ। ਸਾਧ ਸੰਗਿ ਧਿਆਈਐ॥
ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ॥ ੧॥ ਰਹਾਉ॥
ਸਿਮਰਤ ਏਕੁ ਅਚੁਤੁ ਅਬਿਨਾਸੀ। ਬਿਨਸੇ ਮਾਇਆ ਮਾਦ।
ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦੁ॥੧॥
ਸਨਕਾਦਿਕ ਮਦਿਕ ਗਾਵਤ ਗਾਵਤ ਸੁੱਕ ਪ੍ਰਹਿਲਾਦਿ॥
ਪੀਵਤ ਅਮਿਊ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ॥2॥
(ਸਾਰੰਗ ਮ: 5-80)
ਵਾਹਿਗੁਰੂ ਆਪ ਨੂੰ ਆਪਨੇ ਪਿਆਰ ਵਿਚ ਰਖੇ ਤੇ ਆਪ ਦੇ ਵੀਰ ਨੂੰ ਗੁਰਪੁਰੀ ਵਿਚ ਨਿਵਾਸ ਬਖ਼ਸ਼ੇ।
-ਵੀਰ ਸਿੰਘ
ਪਿਆਰੇ ਜੀਓ
77